6ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਸਵਾਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਉਸ ਸਮੇਂ ਭੜਕ ਗਏ, ਜਦੋਂ ਚੰਨੀ ਨੇ ਕਿਹਾ ਕਿ ਪਿੰਡਾਂ ਵਿਚੋਂ ਕੋਈ ਵਿਦਿਆਰਥੀ ਹਾਇਰ ਐਜੂਕੇਸ਼ਨ ਵਿਚ ਨਹੀਂ ਆਉਂਦਾ ਕਿਉਂਕਿ ਉਥੇ ਕੋਈ ਟੀਚਰ ਹੀ ਨਹੀਂ ਹੈ ਅਤੇ ਹਰ ਸਾਲ ਬੱਚੇ ਸਕੂਲਾਂ ਨੂੰ ਛੱਡ ਕੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਇਹ ਹੈ ਕਿ ਕੁਝ ਹੀ ਬੱਚੇ ਉਹਨਾਂ ਦੇ ਆਉਂਦੇ ਹਨ। ਇਸ ‘ਤੇ ਚੀਮਾ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਮੈਂ ਤੁਹਾਨੂੰ ਕਿੰਨੇ ਹੀ ਬੱਚੇ ਦਿਖਾ ਸਕਦਾ ਹਾਂ, ਜੋ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਉਚ ਸਿੱਖਿਆ ਵਿਚ ਗਏ ਹਨ। ਚੀਮਾ ਨੇ ਚੰਨੀ ਤੋਂ ਅਸਤੀਫਾ ਮੰਗਣ ਤੱਕ ਦੀ ਮੰਗ ਕਰ ਦਿੱਤੀ।

LEAVE A REPLY