1ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਦੁਆਰਾ ਐਕਟ ‘ਚ ਸੋਧ ਕਰਦਿਆਂ ਸਜਿਧਾਰੀ ਸਿੱਖਾਂ ਨੂੰ ਐਸ.ਜੀ.ਪੀ.ਸੀ ਚੋਣਾਂ ‘ਚ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਨਿੰਦਾ ਕਰਦਿਆਂ ਇਸਨੂੰ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਇਥੇ ਜ਼ਾਰੀ ਬਿਆਨ ‘ਚ ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੇ ਇਸ਼ਾਰੇ ‘ਤੇ ਐਸ.ਜੀ.ਪੀ.ਸੀ ਉਪਰ ਉਨ੍ਹਾਂ ਦਾ ਦਬਦਬਾ ਬਣਾਏ ਰੱਖਣ ਲਈ ਭਾਰਤ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਬਹੁਤ ਹੀ ਗਲਤ ਕਦਮ ਹੈ ਅਤੇ ਇਸ ਨਾਲ ਸਮਾਜ ਵੰਡਿਆ ਜਾਵੇਗਾ।
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਸਿੱਖ ਜਿਹੜਾ ਸਿੱਖਵਾਦ ਦੇ ਸਿਧਾਂਤਾਂ ‘ਤੇ ਵਿਸ਼ਵਾਸ ਕਰਦਾ ਹੈ, ਉਸ ਕੋਲ ਐਸ.ਜੀ.ਪੀ.ਸੀ ਚੋਣਾਂ ਦੌਰਾਨ ਵੋਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਲੈਕਿਨ ਮੰਦਭਾਗਾ ਹੈ ਕਿ ਸਮਾਜ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਵੋਟ ਦੇਣ ਦੇ ਲੋਕਤਾਂਤਰਿਕ ਅਧਿਕਾਰ ਤੋਂ ਵਾਂਝਾ ਕਰਕੇ ਇਸ ਲੋਕਤਾਂਤਰਿਕ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਉਮੀਦ ਹਨ ਕਿ ਨਿਅÎਾਂਇਕ ਰਿਵਿਊ ਅਧੀਨ ਇਹ ਸੋਧ ਖੜ੍ਹੀ ਨਹੀਂ ਰਹਿ ਸਕੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ‘ਤੇ ਕੀਤੀ ਗਈ ਇਹ ਇਕ ਭਾਰੀ ਗਲਤੀ ਹੈ। ਵਿਸ਼ਵ ਦੇ ਸਾਰੇ ਧਰਮਾਂ ਕੋਲ ਆਪਣੇ ਸਿਧਾਂਤਾਂ ਦਾ ਪ੍ਰਚਾਰ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਅਧਿਕਾਰ ਹੈ। ਲੇਕਿਨ ਬਾਦਲ ਨੇ ਇਹ ਕਦਮ ਚੁੱਕ ਕੇ ਸਪੱਸ਼ਟ ਤੌਰ ‘ਤੇ ਮਿਲਿਅਨਾਂ ਲੋਕਾਂ ਲਈ ਦਰਵਾਜੇ ਬੰਦ ਕਰ ਦਿੱਤੇ ਹਨ, ਜਿਨ੍ਹਾਂ ਨੂੰ ਸਿੱਖ ਹੋਣ ਦੇ ਬਾਵਜੂਦ ਐਸ.ਜੀ.ਪੀ.ਸੀ ਚੋਣਾਂ ਦੌਰਾਨ ਵੋਟ ਦੇਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

LEAVE A REPLY