5ਕਪੂਰੀ (ਪਟਿਆਲਾ) : ਇਕ ਇਤਿਹਾਸਕ ਕਦਮ ਚੁੱਕਦਿਆਂ ਕਾਂਗਰਸੀ ਵਿਧਾਇਕਾਂ ਵੱਲੋਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਤਲੁਜ ਯਮੁਨਾ ਲਿੰਕ ਨਹਿਰ ਭਰਨ ਦੇ ਕੰਮ ‘ਚ ਲੋਕਾਂ ਦਾ ਹੱਥ ਵੰਡਾਇਆ ਗਿਆ। ਇਸ ਮੌਕੇ ਚੰਨੀ ਨਾਲ ਪ੍ਰਨੀਤ ਕੌਰ ਸਮੇਤ ਹੋਰ ਸਾਰੇ ਪਾਰਟੀ ਵਿਧਾਇਕ ਮੌਜ਼ੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ 2004 ‘ਚ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਦਰਿਆਵਾਂ ‘ਚੋਂ ਪਾਣੀ ਦੀ ਸਪਲਾਈ ਦੇਣ ਵਾਸਤੇ ਇਸ ਚੈਨਲ ਦਾ ਨਿਰਮਾਣ ਕਰਨ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਟਾਕਰਾ ਕਰਨ ਲਈ ਪੰਜਾਬ ਟਰਮੀਨੇਸ਼ਨਸ ਆਫ ਐਗਰੀਮੇਂਟਸ ਕਾਨੂੰਨ ਬਣਾਇਆ ਸੀ। ਗੁਆਂਢੀ ਰਾਜਾਂ ਨਾਲ ਆਪਣੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੇ ਮਾਮਲੇ ‘ਚ ਪੰਜਾਬ ਵੱਲੋਂ ਚੁੱਕਿਆ ਗਿਆ ਇਹ ਪਹਿਲਾ ਕਦਮ ਸੀ। ਜਿਹੜਾ ਕਾਨੂੰਨ ਸੁਪਰੀਮ ਕੋਰਟ ਦੇ ਰਿਵਿਊ ਦੇ ਅਧੀਨ ਹੈ।
ਚੰਨੀ ਨੇ ਕਿਹਾ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਤੋਂ ਬਿੱਲ ‘ਤੇ ਕੁਝ ਹੀ ਘੰਟਿਆਂ ਅੰਦਰ ਦਸਤਖਤ ਕਰਵਾ ਲਏ ਸਨ, ਪਰ ਮੌਜ਼ੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿੱਲ ਬਗੈਰ ਰਾਜ ਭਵਨ ‘ਚ ਸਾਰੇ ਵਿਧਾਇਕ ਲਿਜਾਂਦਿਆਂ ਸਿਰਫ ਡਰਾਮਾ ਰੱਚਿਆ ਹੈ।
ਇਥੋਂ ਤੱਕ ਕਿ ਐਸ.ਵਾਈ.ਐਲ ਨਹਿਰ ਨੂੰ ਡੀ ਨੋਟੀਫਾਈ ਦਾ ਪ੍ਰਸਤਾਅ ਕਾਂਗਰਸ ਦਾ ਸੀ, ਜਿਸਨੂੰ ਸਪੀਕਰ ਵੱਲੋਂ ਸੋਧ ਲਈ ਨਕਾਰਨ ਤੋਂ ਬਾਅਦ ਬਾਦਲ ਸਰਕਾਰ ਨੇ ਅਪਣਾ ਲਿਆ।

LEAVE A REPLY