6ਨਵੀਂ ਦਿੱਲੀ : ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੀ ਗੂੰਜ ਅੱਜ ਲੋਕ ਸਭਾ ਵਿੱਚ ਵੀ ਸੁਣਾਈ ਦਿੱਤੀ। ਇਸ ਮਾਮਲੇ ‘ਤੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਘੇਰਿਆ। ਬੀਜੇਡੀ ਸੰਸਦ ਮੈਂਬਰ ਕਲੀਕੇਸ਼ ਸਿੰਘਦਿਓ ਨੇ ਕਿਹਾ ਕਿ ਕੇਂਦਰ ਸਰਕਾਰ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਨਾਲ ਨਜਿੱਠਣ ਵਿਚ ਫੇਲ੍ਹ ਹੋਈ ਹੈ। ਇੱਥੇ ਸਰਕਾਰ ਦੀ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਇਸ ਅਪ੍ਰੇਸ਼ਨ ਦੀ ਕਮਾਂਡ ਐਨ.ਐਸ.ਜੀ. ਨੂੰ ਦੇਣਾ ਵੀ ਇੱਕ ਵੱਡੀ ਗਲਤੀ ਸੀ।
ਕਲੀਕੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਲਾਹੌਰ ਯਾਤਰਾ ਨਾਲ ਕੀ ਹਾਸਲ ਹੋਇਆ, ਸਗੋਂ ਇਹ ਹਮਲਾ ਹੋ ਗਿਆ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿਚ ਫੌਜ ਦੇ 50 ਹਜ਼ਾਰ ਜਵਾਨਾਂ ਦੇ ਹੁੰਦਿਆਂ ਵੀ ਉਨ੍ਹਾਂ ਨੂੰ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਉਹ ਇਸ ਹਾਲਾਤ ਵਿਚ ਜ਼ਿਆਦਾ ਵਧੀਆ ਤਰੀਕੇ ਨਾਲ ਨਜਿੱਠ ਸਕਦੇ ਸਨ।

LEAVE A REPLY