7ਚੰਡੀਗੜ: ਕੱਲ ਤੋਂ ਮੋਹਾਲੀ ਦੇ ਦੁਸ਼ਹਿਰਾ ਮੈਦਾਨ ‘ਚ ਜੁੜੇ ਹਜ਼ਾਰਾਂ ਪੇਂਡੂ ਤੇ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਆਪਣੀਆਂ ਹੱਕੀ ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਤੇ ਬਜਟ ‘ਚ ਇਸ ਤਬਕੇ ਦੀ ਗਰੀਬੀ ਦੇ ਖਾਤਮੇ ਲਈ ਕੋਈ ਵੀ ਗਿਣਨਯੋਗ ਐਲਾਨ ਨਾ ਕਰਨ ਦੇ ਰੋਸ ਵਜੋਂ ਵਿਧਾਨ ਸਭਾ ਵੱਲ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ। ਵਿਧਾਨਸਭਾ ਵੱਲ ਵੱਧ ਰਹੇ ਮੁਜ਼ਾਹਰਾਕਾਰੀਆਂ ਨੂੰ ਪੁਲਸ ਨੇ ਰਸਤੇ ਵਿਚ ਜ਼ਬਰਦਸਤੀ ਰੋਕ ਲਿਆ। ਇਸ ‘ਤੇ ਮੁਜ਼ਾਹਰਾਕਾਰੀਆਂ ਨੇ ਸੜਕ ‘ਤੇ ਹੀ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਏ.ਡੀ.ਸੀ. ਮੋਹਾਲੀ ਨੇ ਸਰਕਾਰ ਦੇ ਨਾਂ ਮੰਗ ਪੱਤਰ ਲੈ ਕੇ ਸਵੇਰੇ 10 ਵਜੇ ਤਕ ਮੁੱਖ ਮੰਤਰੀ ਪਾਸੋਂ ਗੱਲਬਾਤ ਲਈ ਪੈਨਲ ਮੀਟਿੰਗ ਲੈ ਕੇ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਸੜਕ ਤੋਂ ਧਰਨਾ ਸਮਾਪਤ ਕਰਦਿਆਂ ਐਲਾਨ ਕੀਤਾ ਕਿ ਜੇ ਦਿੱਤੇ ਗਏ ਭਰੋਸੇ ‘ਤੇ ਅਮਲ ਨਾ ਕੀਤਾ ਗਿਆ ਤਾਂ ਕੱਲ• 17 ਮਾਰਚ ਨੂੰ ਦੋਬਾਰਾ ਵਿਧਾਨਸਭਾ ਵੱਲ ਮਾਰਚ ਕਰਨ ਲਈ ਉਹ ਮਜਬੂਰ ਹੋਣਗੇ। ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਬੈਨਰ ਹੇਠ ਡਟੇ ਹੋਏ ਮਰਦ-ਔਰਤਾਂ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਗੁਰਮੇਸ਼ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਖੇਤ ਮਜ਼ਦੂਰ ਸਭਾ ਦੇ ਗੁਲਜਾਰ ਗੋਰੀਆ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਮਜ਼ਦੂਰਾਂ ਨਾਲ ਵਾਰ-ਵਾਰ ਵਾਅਦੇ ਤੇ ਸਮਝੌਤੇ ਕਰਕੇ ਮੁੱਕਰ ਰਹੀ ਹੈ, ਇਸੇ ਕਰਕੇ ਬੇਘਰੇ ਤੇ ਲੋੜਵੰਦਾਂ ਨੂੰ ਨਾ ਤਾਂ ਕੱਟੇ ਪਲਾਟਾਂ ਦਾ ਕਬਜਾ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਨਵੇਂ ਪਲਾਟ ਅਲਾਟ ਕੀਤੇ ਜਾ ਰਹੇ ਹਨ। ਮਨਰੇਗਾ ਦੇ ਕੀਤੇ ਕੰਮ ਦਾ 79 ਕਰੋੜ ਰੁਪਏ ਦੱਬੀ ਬੈਠੀ ਹੈ ਅਤੇ ਕਿਸੇ ਨੂੰ ਵੀ 100 ਦਿਨ ਦਾ ਰੁਜ਼ਗਾਰ ਨਹੀਂ ਦਿੱਤਾ ਗਿਆ। ਗਰੀਬੀ ਦੇ ਮਾਰੇ ਖੁਦਕੁਸ਼ੀਆਂ ਕਰ ਰਹੇ ਮਜ਼ਦੂਰਾਂ ਨੂੰ ਪ੍ਰਵਾਨਤ ਸਰਕਾਰੀ 3 ਲੱਖ ਰੁਪਏ ਦਾ ਮੁਆਵਜਾ ਵੀ ਨਹੀਂ ਦਿੱਤਾ ਜਾ ਰਿਹਾ ਤੇ ਪੀੜਤਾਂ ਨੂੰ ਨੌਕਰੀ ਦੇਣ ਤੋਂ ਸਰਕਾਰ ਮੁੱਕਰ ਗਈ ਹੈ। ਇਸਤੋਂ ਵੀ ਅੱਗੇ ਕਰਜਾ ਰਾਹਤ ਕਾਨੂੰਨ ਬਣਾਉਣ ਤੋਂ ਸਰਕਾਰ ਪਿੱਛੇ ਹਟ ਗਈ ਹੈ ਜਦੋਂਕਿ ਨਰਮਾ ਚੁਗਾਈ ਦੀ ਜਾਰੀ ਕੀਤੀ 64 ਕਰੋੜ ਰੁਪਏ ਦੀ ਰਾਸ਼ੀ ਵੀ ਨਹੀਂ ਵੰਡੀ ਜਾ ਰਹੀ ਹੈ। ਉਨਾਂ ਇਸ ਸਰਕਾਰ ਨੂੰ ਤਾਨਾਸ਼ਾਹ ਤੇ ਗੈਰ-ਜਮਹੂਰੀ ਕਰਾਰ ਦਿੰਦਿਆਂ ਮਜ਼ਦੂਰਾਂ ਤੇ ਲੋਕਾਂ ਦੇ ਜੱਥੇਬੰਦ ਹੋਣ ਤੇ ਜਮਹੂਰੀ ਹੱਕਾਂ ਨੂੰ ਕੁਚਲਣ ਦਾ ਦੋਸ਼ ਲਾਉਂਦਿਆਂ ਕਾਲੇ ਕਾਨੂੰਨ ਮੜ ਰਹੀ ਹੈ। ਉਨ•ਾਂ ਇਹ ਵੀ ਦੋਸ਼ ਲਾਇਆ ਕਿ ਇਸ ਸਰਕਾਰ ਦੇ ਰਾਜ ‘ਚ ਦਲਿਤਾਂ ਉੱਪਰ ਪੁਲੀਸ ਤੇ ਜਗੀਰੂ ਜਬਰ ਸਿਖ਼ਰਾਂ ਛੋਹ ਰਿਹਾ ਹੈ ਤੇ ਗੁੰਡਾਗਰਦੀ ਵਧ ਰਹੀ ਹੈ। ਧਰਨੇ ਨੂੰ ਦਰਸ਼ਨ ਨਾਹਰ, ਗੋਬਿੰਦ ਸਿੰਘ ਛਾਜਲੀ, ਬਲਵਿੰਦਰ ਸਿੰਘ ਭੁੱਲਰ, ਹਰਮੇਸ਼ ਮਾਲੜੀ, ਰਾਮ ਸਿੰਘ ਨੂਰਪੁਰੀ, ਸਿਕੰਦਰ ਸਿੰਘ ਅਜਿੱਤਗਿੱਲ, ਨਾਨਕ ਚੰਦ ਬਜਾਜ ਨੇ ਵੀ ਸੰਬੋਧਨ ਕੀਤਾ। ਅੱਜ ਚੰਡੀਗੜ• ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਬੁੱਤ ਜਾਗ ਪਿਆ’ ਤੇ ‘ਇਹ ਲਹੂ ਕਿਸਦਾ ਹੈ’ ਨਾਟਕ ਵੀ ਖੇਡੇ ਗਏ।

LEAVE A REPLY