3ਚੰਡੀਗੜ੍ਹ : ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਲਈ ਪੰਜਾਬ ਵੱਲੋਂ ਹਰਿਆਣਾ ਤੋਂ ਪ੍ਰਾਪਤ ਕੀਤੇ ਸਾਰੇ ਫੰਡ ਵਾਪਸ ਕਰਨ ਦੇ ਪੰਜਾਬ ਮੰਤਰੀ ਮੰਡਲ ਦੇ ਫੈਸਲੇ ਦੇ ਸਬੰਧ ਵਿਚ ਪੰਜਾਬ ਸਰਕਾਰ ਨੇ ਅੱਜ 191.75 ਕਰੋੜ ਰੁਪਏ ਦਾ ਚੈੱਕ ਹਰਿਆਣਾ ਸਰਕਾਰ ਨੂੰ ਡਿਸਪੈਚ ਕਰ ਦਿੱਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਅੱਜ ਸ਼ਾਮ ਲਿਖੇ ਇਕ ਅਰਧ ਸਰਕਾਰੀ ਪੱਤਰ ਵਿੱਚ ਉਨ੍ਹਾਂ ਨੂੰ ਮੰਤਰੀ ਮੰਡਲ ਪੰਜਾਬ ਵੱਲੋਂ ਹਰਿਆਣਾ ਤੋਂ ਐਸ.ਵਾਈ.ਐਲ ਨਹਿਰ ਦੇ ਲਈ ਪ੍ਰਾਪਤ ਕੀਤੇ ਸਮੁੱਚੇ ਫੰਡ ਵਾਪਸ ਕਰਨ ਦੇ ਲਏ ਫੈਸਲੇ ਬਾਰੇ ਜਾਣੂ ਕਰਵਾਇਆ। ਪੱਤਰ ਵਿਚ ਲਿਖਿਆ ਹੈ, ”ਮੈਂ ਇਸ ਦੇ ਨਾਲ 191.75 ਕਰੋੜ ਰੁਪਏ ਦਾ ਚੈੱਕ ਨੰ:997640 ਨੱਥੀ ਕੀਤਾ ਹੈ।”

LEAVE A REPLY