2ਮੁੰਬਈ  : ਵੈਸਟ ਇੰਡੀਜ਼ ਨੇ ਬੀਤੀ ਰਾਤ ਇੰਗਲੈਂਡ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਵਿਚ ਉਸ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਅਹਿਮ ਭੂਮਿਕਾ ਨਿਭਾਈ। ਕ੍ਰਿਸ ਗੇਲ ਨੇ ਤੂਫਾਨੀ ਪਾਰੀ ਖੇਡਦਿਆਂ 47 ਗੇਂਦਾਂ ਵਿਚ ਅਜੇਤੂ ਸੈਂਕੜਾ ਜੜਿਆ। ਗੇਲ ਨੇ ਆਪਣੀ ਇਸ ਪਾਰੀ ਵਿਚ 11 ਛੱਕੇ ਅਤੇ 5 ਚੌਕੇ ਲਾਏ।
ਇਸ ਦੌਰਾਨ ਕ੍ਰਿਸ ਗੇਲ ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਗੇਲ ਆਪਣੀਆਂ 44 ਪਾਰੀਆਂ ਵਿਚ 98 ਛੱਕੇ ਲਾ ਚੁੱਕੇ ਹਨ, ਜਦੋਂ ਕਿ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ 70 ਪਾਰੀਆਂ ਵਿਚ 91 ਛੱਕਿਆਂ ਨਾਲ ਦੂਸਰੇ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਸ਼ੇਨ ਵਾਟਸਨ 79, ਡੇਵਿਡ ਵਾਰਨਰ 73, ਸ਼ਾਹਿਦ ਅਫਰੀਦੀ 70 ਅਤੇ ਯੁਵਰਾਜ ਸਿੰਘ 69 ਛੱਕਿਆਂ ਨਾਲ ਇਸ ਸੂਚੀ ਵਿਚ ਬਣੇ ਹੋਏ ਹਨ। ਕ੍ਰਿਸ ਗੇਲ ਆਪਣੇ 100 ਛੱਕਿਆਂ ਤੋਂ ਕੇਵਲ 2 ਛੱਕੇ ਦੂਰ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੀ-20 ਵਿਸ਼ਵ ਕੱਪ ਦੇ ਆਪਣੇ ਅਗਲੇ ਹੀ ਮੈਚ ਵਿਚ ਇਹ ਕਾਰਨਾਮਾ ਕਰ ਦਿਖਾਏਗਾ।

LEAVE A REPLY