4ਨਵੀਂ ਦਿੱਲੀ :  ਪੁਣੇ ਦੇ ਜਰਮਨ ਬੇਕਰੀ ਧਮਾਕਾ ਕੇਸ ‘ਚ ਵੀਰਵਾਰ ਨੂੰ ਬਾਂਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਹਾਦਸੇ ਦੇ ਮੁੱਖ ਦੋਸ਼ੀ ਹਿਮਾਇਤ ਬੇਗ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ ਹੈ। ਹਿਮਾਇਤ ਪਿਛਲੇ 5 ਸਾਲਾਂ ਤੋਂ ਸਜ਼ਾ ਕੱਟ ਰਿਹਾ ਹੈ।
ਪੁਣੇ ‘ਚ ਜਰਮਨ ਬੇਕਰੀ ‘ਚ 13 ਫਰਵਰੀ 2010 ਨੂੰ ਹੋਏ ਧਮਾਕੇ ‘ਚ 17 ਲੋਕਾਂ ਦੀ ਮੌਤ ਹੋਈ ਸੀ ਅਤੇ 58 ਲੋਕ ਜ਼ਖਮੀ ਹੋਏ ਸਨ। ਹਿਮਾਇਤ ਬੇਗ ਨੂੰ ਸਤੰਬਰ 2010 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਹਾਈ ਕੋਰਟ ‘ਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਕੋਰਟ ਨੇ ਹਿਮਾਇਤ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਬੰਬ ਪਲਾਂਟ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਅਤੇ ਉਸ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ।

LEAVE A REPLY