3ਚੰਡੀਗੜ੍ਹ : ਪੰਜਾਬ ਵਿਚ ਮੌਸਮ ਨੇ ਅੱਜ ਫਿਰ ਤੋਂ ਕਰਵਟ ਲੈ ਲਈ। ਅੱਜ ਦਿਨ ਭਰ ਬੱਦਲ ਛਾਏ ਰਹੇ ਅਤੇ ਹਲਕੀ ਬਾਰਿਸ਼ ਵੀ ਹੋਈ। ਅਚਾਨਕ ਖਰਾਬ ਹੋਏ ਮੌਸਮ ਕਾਰਨ ਕਿਸਾਨ ਫਿਰ ਤੋਂ ਚਿੰਤਾ ਵਿਚ ਹਨ ਕਿਉਂਕਿ ਕੁਝ ਦਿਨ ਪਹਿਲਾਂ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ। ਹੁਣ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ ਵਿਚ ਕਈ ਥਾਵਾਂ ‘ਤੇ ਸ਼ਨੀਵਾਰ ਤੱਕ ਬੱਦਲਵਾਈ ਰਹੇਗੀ ਅਤੇ ਗਰਜ-ਚਮਕ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਬੀਤੀ 11 ਤੋਂ 14 ਮਾਰਚ ਤੱਕ ਪੰਜਾਬ ਸਮੇਤ ਉਤਰੀ ਸੂਬਿਆਂ ਵਿਚ ਭਾਰੀ ਬਾਰਿਸ਼ ਹੋਈ ਸੀ। ਇਕੱਲੇ ਪੰਜਾਬ ਵਿਚ ਇਸ ਬਾਰਿਸ਼ ਨਾਲ ਨਾ ਕੇਵਲ ਕਣਕ ਦਾ, ਬਲਕਿ ਹੋਰ ਫਸਲਾਂ, ਫਲਾਂ ਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਕਣਕ ਦੀ ਵਾਢੀ ਨੇੜੇ ਹੋਣ ਕਾਰਨ ਅਚਾਨਕ ਵਿਗੜੇ ਮੌਸਮ ਦੇ ਮਿਜਾਜ਼ ਨੇ ਕਿਸਾਨਾਂ ਦੀ ਜਾਨ ਫਿਰ ਤੋਂ ਮੁਠੀ ਵਿਚ ਲੈ ਆਂਦੀ ਹੈ।

LEAVE A REPLY