1ਦੌਧਰ/ਚੰਡੀਗੜ੍ਹ  : ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਜੋਦੇ ਕੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਸ਼ੂਬੇ ‘ਚ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਹਰ ਮੁੱਦੇ ‘ਤੇ ਇਨਸਾਫ਼ ਲੈਣ ਲਈ ਪੂਰੀ ਤਰਾਂ ਵਚਨਬੱਧ ਹੈ।
ਇਹ ਪ੍ਰਗਟਾਵਾ ਸ਼੍ਰ; ਬਾਦਲ ਨੇ ਅੱਜ ਪਿੰਡ ਦੌਧਰ ਵਿਖੇ ਪਰਮ ਸੰਤ ਬਾਬਾ ਰਾਮ ਸਿੰਘ ਜੀ ਗਿਆਰਵੀਂ ਵਾਲਿਆਂ ਦੀ ਸੱਤਵੀਂ ਬਰਸੀ ਅਤੇ ਉਨ੍ਹਾਂ ਦੇ ਸ਼ਗਿਰਦ ਸੰਤ ਬਾਬਾ ਕੁਲਵੰਤ ਸਿੰਘ ਜੀ ਵੈਨਕੂਵਰ (ਕੈਨੇਡਾ) ਵਾਲਿਆਂ ਦੀ 14ਵੀਂ ਬਰਸੀ ‘ਤੇ ਪਿੰਡ ਦੌਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ਼੍ਰ; ਬਾਦਲ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤ-ਮਸਤਕ ਹੋਏ।
ਉਪ ਮੁੱਖ ਮੰਤਰੀ ਨੇ ਸੰਤ ਬਾਬਾ ਰਾਮ ਸਿੰਘ ਗਿਆਰਵੀਂ ਵਾਲਿਆਂ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੋਂ ਪਾਣੀ ਬਾਹਰ ਲਿਜਾਣ ਦੀ ਹਰਗਿਜ਼ ਇਜਾਜਤ ਨਹੀਂ ਦੇਣਗੇ ਅਤੇ ਇਸ ਮੁੱਦੇ ‘ਤੇ ਉਹ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ-ਕਾਲ ਦੋਰਾਨ ਸੂਬੇ ਦੇ ਹਿੱਤਾਂ ਨੂੰ ਹਰ ਪੱਖੋ ਅੱਖੋਂ-ਪਰੋਖੇ ਕੀਤਾ ਅਤੇ ਹਮੇਸ਼ਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ।
ਸ੍ਰ; ਬਾਦਲ ਨੇ ਸੂਬਾ ਸਰਕਾਰ ਵੱਲੋ ਪੇਸ਼ ਕੀਤੇ ਗਏ ਵਿਕਾਸ-ਮੁਖੀ ਅਤੇ ਪ੍ਰਗਤੀਸ਼ੀਲ ਬਜ਼ਟ ਬਾਰੇ ਕਿਹਾ ਕਿ ਇਸ ਬਜ਼ਟ ਨਾਲ ਸੂਬਾ ਹਰ ਖੇਤਰ ‘ਚ ਤਰੱਕੀ ਦੀਆਂ ਨਵੀਆਂ ਮਛੂਹੇਗਾ। ਉਨ੍ਹਾਂ ਿਕ ਇਸ ਬਜਟ ਵਿੱਚ 11 ਲੱਖ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਦਾਇਰੇ ਅੰਦਰ ਲਿਆਉਣਾ, ਮੁਹਾਲੀ ਵਿਖੇ ਕਿਸਾਨ ਵਿਕਾਸ ਚੈਬਰ ਦੀ ਸਥਾਪਨਾ ਕਰਨਾ, ਕਿਸਾਨਾਂ ਲਈ 50 ਹਜ਼ਾਰ ਰੁਪਏ ਵਿਆਜ਼-ਮੁਕਤ ਫਸਲ ਕਰਜਾ ਤੇ ਪ੍ਰਾਵੀਡੈਟ ਫੰਡ ਸਕੀਮ ਆਦਿ ਸਹੂਲਤਾਂ ਕਿਸਾਨਾਂ ‘ਚ ਆਤਮ ਹੱਤਿਆ ਦੇ ਕੇਸਾਂ ਨੂੰ ਘੱਟ ਕਰਨ ‘ਚ ਸਹਾਈ. ਸ਼ਿੱਧ ਹੋਣਗੀਆਂ।ਉਨ੍ਹਾਂ ਅੱਗੇ ਿਕ ਬਜਟ ‘ਚ ਬੁਢਾਪਾ ਤੇ ਹੋਰ ਪੈਨਸ਼ਨ ਸਕੀਮਾਂ ਲਈ 1100 ਕਰੋੜ ਰੁਪਏ, ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰਲਈ 1060 ਕਰੋੜ ਰੁਪÂੈ ਅਤੇ ਸਮਾਜਿਕ ਸੁਰੱਖਿਆ ਲਈ ਰਾਖਵੇਂਂ ਰੱਖੇ ਗਏ 2339 ਕਰੋੜ ਰੁਪÂੈ ਸ਼ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋ ਸੂਬੇ ਦੇ ਕੀਤੇ ਜਾ ਰਹੇ ਸਰਬ-ਪੱਖੀ ਵਿਕਾਸ ਦੀ ਹਾਮੀ ਭਰਦੇ ਹਨ।
ਇਸ ਮੌਕੇ ਉਨ੍ਹਾਂ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਅਰਜਨ ਸਿੰਘ ਪਾਸੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਸ. ਬਾਦਲ ਨੂੰ ਸੰਤ ਬਾਬਾ ਅਰਜਨ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸੰਤ ਤਮਿੰਦਰ ਸਿੰਘ ਕਾਹਨ ਢੇਸੀ, ਚੇਅਰਮੈਨ ਪੰਜਾਬ ਰਾਜ ਸਿਹਤ ਨਿਗਮ ਸ. ਬਰਜਿੰਦਰ ਸਿੰਘ ਬਰਾੜ, ਕੌਮੀ ਮੀਤ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ ਭੁਪਿੰਦਰ ਸਿੰਘ ਸਾਹੋਕੇ, ਰਣਵਿੰਦਰ ਸਿੰਘ ਰਾਮੂੰਵਾਲੀਆ, ਐਸ.ਜੀ.ਪੀ.ਸੀ ਮੈਂਬਰ ਹਰਿੰਦਰ ਸਿੰਘ ਰਣੀਆਂ, ਆਈ.ਜੀ. ਸ੍ਰੀ ਜਤਿੰਦਰ ਜੈਨ, ਡਿਪਟੀ ਕਮਿਸ਼ਨਰ ਸ. ਕੁਲਦੀਪ ਸਿੰਘ ਵੈਦ, ਸੀਨੀਅਰ ਪੁਲਿਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਅਤੇ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ।

LEAVE A REPLY