4ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ ‘ਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਸੁਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਐੱਨ. ਐੱਨ. ਜੋਸ਼ੀ ਨੇ ਦੱਸਿਆ ਅੱਤਵਾਦੀਆਂ ਦੇ ਲੁਕੇ ਦੀ ਹੋਣ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਫੌਜ ਵੱਲੋਂ ਕੁਪਵਾੜਾ ਦੇ ਹੰਡਵਾਰਾ ਖੇਤਰ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਕੀਤੀ ਗਈ। ਜਦੋਂ ਫੌਜ ਇਕ ਵਿਸ਼ੇਸ਼ ਖੇਤਰ ਵੱਲ ਵਧੀ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਦੋ ਅੱਤਵਾਦੀ ਮਾਰੇ ਗਏ। ਤਾਜਾ ਰਿਪੋਰਟ ਅਨੁਸਾਰ ਅੱਤਵਾਦੀਆਂ ਅਤੇ ਫੌਜ ਦਰਮਿਆਨ ਮੁਕਾਬਲਾ ‘ਚ ਚੱਲ ਰਿਹਾ ਹੈ। ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਲੁਕੇ ਹੋਏ ਅੱਤਵਾਦੀਆਂ ਦੀ ਗਿਣਤੀ ਬਾਰੇ ਸਪੱਸ਼ਟ ਪਤਾ ਨਹੀ ਲੱਗ ਸਕਿਆ। ਇਸ ਖੇਤਰ ‘ਚ ਪਿਛਲੇ ਦੋ ਦਿਨ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ।

LEAVE A REPLY