1ਅੰਮ੍ਰਿਤਸਰ/ਚੰਡੀਗਡ਼੍ਹ : ਕਾਂਗਰਸ  ਦੇ ਰਾਸ਼ਟਰੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਅਮ੍ਰਿਤਸਰ ਵਿੱਚ ਘੋਸ਼ਣਾ ਕੀਤੀ ਕਿ ਕੈਪਟਨ ਅਮਰੇਂਦਰ ਸਿੰਘ ਹੀ ਫਰਵਰੀ 2017 ਵਿੱਚ ਹੋਣ ਵਾਲੇ ਵਿਧਾਨਸਭਾ ਚੋਣ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ।  ਰਾਹੁਲ ਗਾਂਧੀ ਨੇ ਕਿਹਾ ਕਿ ਨਸ਼ੇ ਵਿਰੁੱਧ ਕਿਹਾ ਕਿ ਇਹ ਲਡ਼ਾਈ ਕੇਵਲ ਕਾਂਗਰਸ ਦੀ ਨਹੀਂ ਹੈ ਸਗੋਂ ਇਸ ਲਡ਼ਾਈ ਵਿੱਚ ਪੰਜਾਬ ਦੇ ਯੁਵਾਵਾਂ ਦਾ ਯੋਗਦਾਨ ਵੀ ਲਿਆ ਜਾਵੇਗਾ ।  ਇਸ ਤੋਂ ਪਹਿਲਾਂ ਆਪਣੇ ਪੰਜਾਬ ਦੌਰੇ ਵਿੱਚ ਇਸ ਮੁੱਦੇ ਨੂੰ ਜਨਤਾ   ਸਾਹਮਣੇ ਲਿਆਏ ਸਨ । ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਸਬੰਧੀ ਜੋ ਵੀ ਕਾਰਵਾਈ ਕਰ ਰਹੀ ਹੈ ਉਹ ਨਾ ਦੇ ਬਰਾਬਰ ਹੈ ਤੇ ਸਿਰਫ਼ ਇਕ ਦਿਖਾਵਾ ਭਰ ਹੈ। ਮੈਨੂੰ ਤਾਂ ਇਹ ਲਗਦਾ ਹੈ ਕਿ ਨਸ਼ਾ ਸਮੱਗਲਰਾਂ ਦੇ ਪੰਜਾਬ ਸਰਕਾਰ ਨਾਲ ਗੂਡ਼ ਸਬੰਧ ਹਨ। ਸ਼ੁਕਰਵਾਰ ਨੂੰ ਕਾਂਗਰਸ ਉਪ ਪ੍ਰਧਾਨ ਅੰਮ੍ਰਿਤਸਰ ਵਿੱਚ ਸੂਰਜ, ਚੰਦਾ, ਤਾਰਾ ਸਿਨੇਮਾ ਵਿੱਚ ਨਸ਼ਿਆਂ ‘ਤੇ ਬਣੀ ਇਕ ਡਾਕੂਮੈਂਟਰੀ ਫ਼ਿਲਮ ਨੂੰ ਰਿਲੀਜ਼ ਕਰਨ ਪੁੱਜੇ ਸਨ। ਇਸ ਡਾਕੂਮੈਂਟਰੀ ਫਿਲਮ ਵਿੱਚ ਪੰਜਾਬ ‘ਚ ਵਧ ਰਹੇ ਨਸ਼ਿਆਂ ਦੇ ਕਾਰਨ ਅਤੇ ਪੈਦਾ ਹੋਈ ਸਥਿਤੀ ਨੂੰ ਦਰਸਾਇਆ ਗਿਆ ਹੈ।  ਇਸ ਮੌਕੇ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਲਈ ਪੰਜਾਬ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ ਹੈ। ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਸਿਰਫ ਵਿਖਾਵੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੇ ਪੰਜਾਬ ਸਰਕਾਰ ਨਾਲ ਗੂਡ਼੍ਹੇ ਸੰਬੰਧ ਹਨ, ਜਿਸ ਕਰਕੇ ਇਨ੍ਹਾਂ ਸਮੱਗਲਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਨਸ਼ੇ ਦੇ ਵਪਾਰੀਆਂ ਨੂੰ ਸਰਕਾਰ ਦੀ ਹਮਾਇਤ ਪ੍ਰਾਪਤ ਹੈ ਇਸੇ ਕਰਕੇ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਨਹੀਂ ਹੋ ਰਿਹਾ। ਗੌਰਤਲਬ ਹੈ ਕਿ ਇਸ ਡਾਕੂਮੈਂਟਰੀ ਫਿਲਮ ਦੀ ਰਿਲੀਜ਼ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਵਿਚ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਹੰਸ ਰਾਜ ਹੰਸ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਬਾਅਦ ਹੰਸ ਰਾਜ ਕਾਫੀ ਸੰਤੁਸ਼ਟ ਵਿਖਾਈ ਦਿੱਤੇ ਸਨ। ਸੂਤਰਾਂ ਮੁਤਾਬਕ ਰਾਹੁਲ ਨੇ ਹੰਸ ਰਾਜ ਨੂੰ ਕਿਹਾ ਸੀ ਕਿ ਹੰਸ ਨੂੰ ਘਬਰਾਉਣ ਦੀ ਕੋਈ ਲੋਡ਼ ਨਹੀਂ ਕਿਉਂਕਿ ਕਾਂਗਰਸ ਇਕ ਰਾਸ਼ਟਰੀ ਪਾਰਟੀ ਹੈ, ਜਿਸ ਵਿਚ ਮੌਕਿਆਂ ਦੀ ਕੋਈ ਕਮੀ ਨਹੀਂ।

LEAVE A REPLY