2ਜੰਮੂ-ਕਸ਼ਮੀਰ : ਸੂਬੇ ‘ਚ ਭਾਜਪਾ-ਪੀ. ਡੀ. ਪੀ. (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਦੇ ਗਠਜੋੜ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਭਾਜਪਾ ਦੇ ਬੁਲਾਰੇ ਰਾਮ ਮਾਧਵ ਨੇ ਦੱਸਿਆ ਹੈ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਵਲੋਂ ਸਰਕਾਰ ਦੇ ਗਠਜੋੜ ਲਈ ਰੱਖੀਆਂ ਗਈਆਂ ਸ਼ਰਤਾਂ ਪਾਰਟੀ ਨੂੰ ਮਨਜ਼ੂਰ ਨਹੀਂ ਹਨ।
ਮਹਿਬੂਬਾ ਮੁਫਤੀ ਖੁਦ ਗਠਜੋੜ ਬਾਰੇ ਚਰਚਾ ਕਰਨ ਲਈ ਨਵੀਂ ਦਿੱਲੀ ਗਈ ਹੋਈ ਹੈ। ਹੁਣ ਭਾਜਪਾ ਦੇ ਇਸ ਬਿਆਨ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਸਰਕਾਰ ਦੇ ਗਠਜੋੜ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਗਿਆ ਲੱਗਦਾ ਹੈ।
ਜ਼ਿਕਰਯੋਗ ਹੈ ਕਿ ਮਹਿਬੂਬਾ ਨੇ ਨਵੀਂ ਸ਼ਰਤ ਰੱਖੀ ਸੀ ਕਿ ਕੇਂਦਰ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰਾਜੈਕਟ ਉਸ ਨੂੰ ਵਾਪਸ ਦੇਣੇ ਹੋਣਗੇ। ਜੇਕਰ ਜੰਮੂ-ਕਸ਼ਮੀਰ ‘ਚ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਇਤਿਹਾਸ ‘ਚ ਮਹਿਬੂਬਾ ਮੁਫਤੀ ਪਹਿਲੀ ਮਹਿਲਾ ਸੀ. ਐਮ. ਹੁੰਦੀ ਹੈ।

LEAVE A REPLY