5ਬਜਟ ‘ਤੇ ਬਹਿਸ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ‘ਤੇ ਬਹਿਸ ਜਾਰੀ ਰਖਦਿਆਂ ਜਿਥੇ ਸੱਤਾ ਪੱਖ ਦੇ ਵਿਧਾਇਕਾਂ ਨੇ ਇਸਦੀ ਦਿਲ ਖੋਲ ਕੇ ਤਰੀਫ਼ ਕੀਤੀ, ਉਥੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇਸਨੂੰ ਦਿਸ਼ਾਹੀਨ ਤੇ ਨੀਤੀਗਤ ਬਜਟ ਦੱਸਿਆ। ਸੱਤਾ ਪੱਖ ਵੱਲੋਂ ਵਿਧਾਇਕ ਦੀਪ ਮਲਹੋਤਰਾ ਨੇ ਕਿਹਾ ਕਿ ਕਿਸੇ ਵੀ ਰਾਜ ਦੀ ਆਰਥਿਕਤਾ ਵਾਸਤੇ ਉਦਯੋਗ ਤੇ ਵਪਾਰ ਇਕ ਅਹਿਮ ਅੰਗ ਹੁੰਦੇ ਹਨ। ਸਰਕਾਰ ਨੇ ਨਵੇਂ ਉਦਯੋਗ ਲਗਾਉਣ ਵਾਲਿਆਂ ਨੂੰ 5 ਰੁਪਏ ਪ੍ਰਤੀ ਯੁਨੀਟ ਬਿਜਲੀ ਦੇਣ ਨੂੰ ਤਰੀਫ਼ਯੋਗ ਦੱਸਿਆ। ਸੂਤੀ ਉਦਯੋਗ ਤੇ ਵੈਟ 6 ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਗਿਆ। ਇਹ ਸਾਰਾ ਕੁਛ ਮੁੱਖ ਮੰਤਰੀ ਦੀ ਕੁਸ਼ਲ ਅਗਵਾਈ ਤੇ ਉਪ ਮੁੱਖ ਮੰਤਰੀ ਦੀ ਦੂਰਦਰਸ਼ਿਤਾ ਦੀ ਵਜਾ ਨਾਲ ਹੀ ਹੋ ਸਕਿਆ ਹੈ।
ਸੱਤਾ ਪੱਖ ਵੱਲੋਂ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਆਪਦੇ ਸ਼ਾਸਨਕਾਲ ਦੌਰਾਨ ਸ਼ਗੁਨ ਸਕੀਮ ਬੰਦ ਕਰ ਦਿੱਤੀ ਸੀ, ਅਸੀਂ ਆ ਕੇ ਇਸਨੂੰ ਮੁੜ ਸ਼ੁਰੂ ਕੀਤਾ ਹੈ। ਕਾਂਗਰਸ ਸ਼ੂਨਕਾਲ ਦੌਰਾਨ ਸੜਕਾਂ ਦੇ ਵਿਕਾਸ ‘ਤੇ ਘੱਟ ਰਾਸ਼ੀ ਖਰਚ ਕੀਤੀ ਗਈ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਇਸ ‘ਤੇ ਦਿਲ ਖੋਲ ਕੇ ਰਾਸ਼ੀ ਖਰਚ ਕੀਤੀ ਹੈ। ਉਨਾਂ ਕਾਂਗਰਸ ‘ਤੇ ਚੁਟਕੀ ਲੈਂਦੇ ਕਿਹਾ ਕਿ ਉਹ ਵਿਰੋਧੀ ਧਿਰ ‘ਚ ਬੈਠਣ ਦੀ ਛੇਤੀ ਹੀ ਗੋਲਡਨ ਜੁਬਲੀ ਮਨਾਏਗੀ। ਸੱਤਾ ਪੱਖ ਵੱਲੋਂ ਵਿਧਾਇਕ ਗੁਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ 5ਵੀਂ ਵਾਰੀ ਬਜਟ ਪੇਸ਼ ਕਰ ਰਹੀ ਹੈ। ਇਸ ਵਿੱਚ ਹਰ ਵਰਗ ਦੀ ਤਰੱਕੀ ਦਾ ਧਿਆਨ ਰਖਿਆ ਗਿਆ ਹੈ। ਨੌਜਵਾਨਾਂ ਨੂੰ ਟਰੇਨਿੰਗ ਦੇਣ, ਕਿਸਾਨਾਂ ਨੂੰ ਲੋਨ ਦੇਣ ਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਵਜੀਫ਼ਾ ਦੇਣ ਦਾ ਪ੍ਰਾਵਧਾਨ ਹੈ।

LEAVE A REPLY