71578 ਵਿਚੋਂ 252 ਉਮੀਦਵਾਰਾਂ ਦੀ 4.50 ਲੱਖ ਤੱਕ ਦੇ ਪੈਕੇਜ ਤੇ ਚੋਣ
ਮੋਹਾਲੀ/ਚੰਡੀਗਡ਼ : ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ, ਅਭੀਪੁਰ ਵੱਲੋਂ ਮੈਗਾ ਜੌਬ ਫੈਸਟ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਪੰਜਾਬ ਸਮੇਤ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ,ਹਰਿਆਣਾ ਅਤੇ ਰਾਜਸਥਾਨ ਦੇ 1578 ਵਿਦਿਆਰਥੀਆਂ ਨੇ ਸ਼ਿਰਕਤ ਕਰਦੇ ਹੋਏ  ਇਸ ਮੈਗਾ ਫੈਸਟ ਨੂੰ ਭਰਵਾ ਹੁੰਗਾਰਾ ਦਿਤਾ। ਇਸ ਨੌਕਰੀ ਮੇਲੇ ਵਿਚ 25 ਬਹੁਕੌਮੀ ਕੰਪਨੀਆਂ ਨੇ ਹਿੱਸਾ ਲੈਦੇ ਹੋਏ  ਟਰੇਨੀ ਇੰਜੀਨੀਅਰ, ਸਾਫ਼ਟਵੇਅਰ ਇੰਜੀਨੀਅਰ, ਬੀ ਪੀ À, ਪੀ ਐੱਚ ਪੀ ਡਿਵੈਲਪਰ, ਵੈੱਬ ਡਿਵੈਲਪਰ, ਰਿਲੇਸ਼ਨਸ਼ਿਪ ਮੈਨੇਜਰ ਅਤੇ ਡਿਪਲੋਮਾ ਹੋਲਡਰ ਸਮੇਤ ਹੋਰ ਕਈ ਉਪਾਧੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ। ਇਸ ਦੌਰਾਨ ਅਸ਼ੋਕ ਲੇਲੈਂਡ, ਵੀਕਾਨ, ਮੈਕਸ ਲਾਈਫ਼ ਅਤੇ ਵਿਡੀÀਕਾਨ ਜੀਹੀਆਂ ਨਾਮੀ ਕੰਪਨੀਆਂ ਨੇ 4 ਲੱਖ ਤੱਕ ਦੇ ਪੈਕੇਜ ਤੇ ਉਮੀਦਵਾਰਾਂ ਦੀ ਚੋਣ ਕੀਤੀ  ਜਦ ਕਿ  ਘਟੋਂ ਘੱਟ ਪੈਕੇਜ 2.5 ਲੱਖ ਦਾ ਰਿਹਾ। ਸਵੇਰ ਤੋਂ ਕੈਂਪਸ ਵਿਖੇ ਉਮੀਦਵਾਰਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜੋ ਕਿ ਦਿਨ ਦੇ ਨਾਲ ਨਾਲ ਲਗਾਤਾਰ ਵਧਦੀ ਰਹੀ । ਇਸ ਦੌਰਾਨ 25 ਬਹੁਕੌਮੀ ਕੰਪਨੀਆਂ ਵੱਲੋਂ ਵੱਖ-ਵੱਖ ਤਰੀਕੇ ਨਾਲ ਵਿਦਿਆਰਥੀਆਂ ਦੇ ਲਿਖਤੀ ਟੈੱਸਟ,ਗਰੁੱਪ ਡਿਸਕਸ਼ਨ,ਇੰਟਰਵਿਊ ਤੋਂ ਬਾਅਦ ਕੁੱਲ 1578 ਉਮੀਦਵਾਰਾਂ ਵਿਚੋਂ 252 ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਕੁੱਝ ਕੰਪਨੀਆਂ ਨੇ ਮੌਕੇ ਤੇ ਹੀ ਚੁਣੇ ਗਏ ਉਮੀਦਵਾਰਾਂ ਨੂੰ ਆਫ਼ਰ ਲੈਟਰ ਦੇ ਦਿਤੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਡੋ ਗਲੋਬਲ ਦੇ ਸੀ ਈ  ਮਾਨਵ ਸਿੰਗਲਾ ਨੇ ਦੱਸਿਆਂ ਕਿ ਇਸ ਨੌਕਰੀ ਮੇਲੇ ਦੀ ਸਭ ਤੋਂ ਵੱਡੀ ਖ਼ਾਸੀਅਤ ਬਹੁਕੌਮੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਡਿਪਲੋਮਾ ਹੋਲਡਰ ਉਮੀਦਵਾਰਾਂ ਦੀ ਚੋਣ ਕਰਨਾ ਸੀ। ਇਹ ਉਪਰਾਲਾ ਆਪਣੇ ਆਪ ਵਿਚ ਇਕ ਰਿਕਾਰਡ ਹੈ ਜਿਸ ਵਿਚ ਫਰੈਸ਼ਰ ਡਿਪਲੋਮਾ ਹੋਲਡਰ ਨੂੰ  ਬਿਹਤਰੀਨ ਪੈਕੇਜ ਹੋਰ ਚਾਰ ਚੰਨ ਲਗਾਉਂਦਾ ਹੈ।ਇਸ ਮੌਕੇ ਤੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਸੁਖਦੇਵ ਸਿੰਗਲਾ ਦੱਸਿਆਂ ਕਿ ਬਾਰ•ਵੀਂ ਤੋਂ ਲੈ ਕੇ ਪੋਸਟ ਗਰੈਜੂਏਸ਼ਨ ਤੱਕ ਦੀ ਹਰ ਸਟਰੀਮ ਦੇ ਉਮੀਦਵਾਰਾਂ ਲਈ ਰੱਖੇ ਗਏ ਇਸ ਮੈਗਾ ਜੌਬ ਫੈਸਟ ਦਾ ਬਹੁਤ ਵਧੀਆ ਹੁੰਗਾਰਾ ਮਿਲਿਆਂ ਹੈ ।ਉਨ•ਾਂ ਅੱਗੇ ਕਿਹਾ ਕਿ ਇੰਡੋ-ਗਲੋਬਲ ਵੱਲੋਂ ਬੇਸ਼ੱਕ ਪਹਿਲਾਂ ਵੀ ਨੌਕਰੀ ਮੇਲੇਆਂ ਦਾ ਆਯੋਜਨ ਕੀਤਾ ਜਾਂਦਾ  ਹੈ ਅਤੇ ਹਰ ਵਾਰ ਇਕ ਨਵਾਂ ਤਜਰਬਾ ਜੁੜਦਾ ਹੈ ਜੋ ਕਿ ਵਿਦਿਆਰਥੀਆਂ ਲਈ ਬਹੁਤ ਸਹਾਈ ਹੁੰਦਾ ਹੈ ।ਚੇਅਰਮੈਨ ਸਿੰਗਲਾ ਨੇ ਕਿਹਾ ਕਿ ਇੰਡੋ ਗਲੋਬਲ ਗਰੁੱਪ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਵਿਖ ‘ਚ ਇਸ ਤੋਂ ਵੀ ਮਿਆਰੀ ਪੱਧਰ ਦੇ ਮੇਲੇ ਕਰਵਾਉਂਦਾ ਰਹੇਗਾ ਤਾਂ ਕਿ ਇੰਡੋ ਗਲੋਬਲ ਗਰੁੱਪ  ਦੇ  ਨਾਲ ਨਾਲ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਵਧੀਆਂ ਰੋਜ਼ਗਾਰ ਦੇ ਮੌਕੇ ਹਾਸਿਲ ਕਰ ਸਕਣ।

LEAVE A REPLY