1ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਤੇ ਵੱਖ ਵੱਖ ਸੂਬਿਆਂ ਵਿਚਾਲੇ ਪਾਣੀ ਦੀ ਵੰਡ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਯੂ ਟਰਨ ਲੈਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲਈ ਹੈ।
ਇਸ ਲੜੀ ਹੇਠ ਸ਼ੁੱਕਰਵਾਰ ਨੂੰ ਕੇਜਰੀਵਾਲ ਦੇ ਬਿਆਨ ਕਿ ਪਾਣੀ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤੇ ਭਾਵੇਂ ਪੰਜਾਬ ਹੋਵੇ, ਜਾਂ ਹਰਿਆਣਾ ਜਾਂ ਫਿਰ ਦਿੱਲੀ ਉਨ੍ਹਾਂ ਨੂੰ ਆਪਣਾ ਪਾਣੀ ਮਿੱਲਣਾ ਚਾਹੀਦਾ ਹੈ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੰਜਾਬ ਵਿਚ ਕਿਹਾ ਸੀ ਕਿ ਐਸ.ਵਾਈ.ਐਲ ਦੇ ਮੁੱਦੇ ‘ਤੇ ਉਹ ਪੰਜਾਬ ਦਾ ਸਮਰਥਨ ਕਰਦੇ ਹਨ ਅਤੇ ਸੂਬਾ ਹਰਿਆਣਾ ਲਈ ਇਕ ਬੂੰਦ ਪਾਣੀ ਵੀ ਨਹੀਂ ਦੇ ਸਕਦਾ।
ਲੇਕਿਨ ਜਦੋਂ ਹਰਿਆਣਾ ਦੀ ਸਰਕਾਰ ਨੇ ਤੁਹਾਨੂੰ ਆਈਨਾ ਦਿਖਾਇਆ, ਤੁਸੀਂ ਆਪਣੇ ਚਰਿੱਤਰ ਦੀ ਵਿਸ਼ੇਸ਼ਤਾ ਮੁਤਾਬਿਕ ਪਲਟ ਗਏ ਅਤੇ ਹੁਣ ਕਹਿ ਰਹੇ ਹੋ ਕਿ ਪਾਣੀ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਡਾ ਪੱਖ ਤੇ ਤੁਹਾਡੇ ਬਿਆਨ ਇਕਸਾਰ ਹੋਣੇ ਚਾਹੀਦੇ ਹਨ, ਜਿਹੜੇ ਵਾਰ ਵਾਰ ਤੇ ਤੇਜੀ ਨਾਲ ਨਾ ਬਦਲਣੇ ਚਾਹੀਦੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਅਸਪੱਸ਼ਟਤਾ ਦਾ ਸਹਾਰਾ ਲੈਣਾ ਛੱਡ ਦੇਣ, ਕਿਉਂਕਿ ਸਿਆਸਤ ਅਸਪੱਸ਼ਟਤਾ ਦੀ ਖੇਡ ਨਹੀਂ ਹੈ। ਇਸ ਲੜੀ ਹੇਠ ਘੱਟੋਂ ਘੱਟ ਪੰਜਾਬ ‘ਚ ਲੋਕ ਤੁਹਾਨੂੰ ਸਿੱਧੇ ਸਵਾਲ ਕਰਨਗੇ ਕਿ ਕੀ ਤੁਸੀਂ ਉਨ੍ਹਾਂ ਦੇ ਨਾਲ ਹੋ ਜਾਂ ਫਿਰ ਖਿਲਾਫ ਹੋ। ਤੁਸੀਂ ਦੋ ਕਿਸ਼ਤੀਆਂ ‘ਤੇ ਸਵਾਰ ਹੁੰਦਿਆਂ ਆਪਣੇ ਚਰਿੱਤਰ ਦੀ ਵਿਸ਼ੇਸ਼ਤਾ ਰਾਹੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੇ।
ਇਸ ਲੜੀ ਹੇਠ ਮੁੱਖ ਮੰਤਰੀ ਦਿੱਲੀ ਪੰਜਾਬ ਤੇ ਹਰਿਆਣਾ ਵਿਚਾਲੇ ਲਟਕੇ ਹੋਰਨਾਂ ਮੁੱਦਿਆਂ ‘ਤੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਭਾਵੇਂ ਉਹ ਮੁੱਦਾ ਚੰਡੀਗੜ੍ਹ ਦੀ ਟਰਾਂਸਫਰ ਦਾ ਹੋਵੇ ਜਾਂ ਫਿਰ ਪੰਜਾਬੀ ਭਾਸ਼ੀ ਇਲਾਕੇ ਪੰਜਾਬ ਨੂੰ ਦੇਣ ਦਾ ਅਜਿਹੇ ‘ਚ ਹਰਿਆਣਾ ਦੇ ਸਿੰਚਾਈ ਮੰਤਰੀ ਦੀ ਇੱਕ ਚਿੱਠੀ ਨੇ ਤੁਹਾਨੂੰ ਮੈਦਾਨ ਛੱਡਣ ਤੇ ਪੰਜਾਬ ‘ਚ ਦਿਖਾਈ ਆਪਣੀ ਸਾਰੀ ਦਲੇਰੀ ਨੂੰ ਭੁੱਲਣ ਲਈ ਮਜ਼ਬੂਰ ਕਰ ਦਿੱਤਾ ਹੈ। ਸਾਨੂੰ ਹੈਰਾਨੀ ਨਹੀਂ ਹੋਵੇਗੀ, ਜੇ ਕੱਲ੍ਹ ਇਸੇ ਤਰ੍ਹਾਂ ਦੀ ਹੀ ਕੋਈ ਹੋਰ ਚਿੱਠੀ ਤੁਹਾਨੂੰ ਇਕ ਹੋਰ ਯੂ ਟਰਨ ਲੈਣ ਲਈ ਮਜ਼ਬੂਰ ਕਰ ਦੇਵੇ।
ਕੈਪਟਨ ਅਮਰਿੰਦਰ ਨੇ ਜੋਰ ਦਿੰਦਿਆਂ ਕਿਹਾ ਕਿ ਇਹੋ ਕਾਰਨ ਹੈ ਕਿ ਉਹ ਲਗਾਤਾਰ ਕੇਜਰੀਵਾਲ ਨੂੰ ਕਹਿੰਦੇ ਆ ਰਹੇ ਹਨ ਕਿ ਪੰਜਾਬ ਨੂੰ ਸਿਰਫ ਸਾਢੇ ਚਾਰ ਦਿਨਾਂ ‘ਚ ਸਮਝਣਾ ਬਹੁਤ ਔਖਾ ਹੈ, ਜਿਸ ਬਾਰੇ ਕੇਜਰੀਵਾਲ ਨੇ ਦਾਅਵਾ ਕੀਤਾ ਸੀ। ਕੁਝ ਵਿਧਾਨ ਸਭਾ ਹਲਕੇ ਕੌਮੀ ਰਾਜਧਾਨੀ ਤੋਂ ਵੀ ਜ਼ਿਆਦਾ ਫੈਲ੍ਹੇ ਹੋਏ ਹਨ, ਜਿਸਦੇ ਤੁਸੀਂ ਮੁੱਖ ਮੰਤਰੀ ਹੋ। ਇਹੋ ਕਾਰਨ ਹੈ ਕਿ ਉਹ ਤੁਹਾਨੂੰ ਪੰਜਾਬ ਦੀ ਸਿਆਸਤ ਨੂੰ ਸਮਝਣ ਲਈ ਆਪਣੀ ਮਿਉਂਸੀਪਲ ਸੋਚ ਤੋਂ ਬਾਹਰ ਨਿਕਲਣ ਲਈ ਕਹਿ ਰਹੇ ਹਨ।

LEAVE A REPLY