4ਨਵੀਂ ਦਿੱਲੀ : ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ‘ਚ ਉਨ੍ਹਾਂ ਦੀ ਸਰਕਾਰ ‘ਤੇ ਆਏ ਸੰਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪਾਰਟੀ ‘ਤੇ ਕਰਾਰਾ ਹਮਲਾ ਕਰਦੇ ਹੋਏ ਕਿਹਾ ਕਿ ਇਹ ਮੋਦੀ ਜੀ ਦੀ ‘ਭਾਜਪਾ’ ਦਾ ਨਵਾਂ ਚਿਹਰਾ ਹੈ ਅਤੇ ਕਾਂਗਰਸ ਇਸ ਨਾਲ ਲੋਕਤੰਤਰੀ ਤਰੀਕੇ ਨਾਲ ਲੜੇਗੀ। ਰਾਹੁਲ ਗਾਂਧੀ ਨੇ ਉੱਤਰਾਖੰਡ ‘ਚ ਕਾਂਗਰਸ ਦੀ ਹਰੀਸ਼ ਰਾਵਤ ਸਰਕਾਰ ਵਿਰੁੱਧ ਪਾਰਟੀ ਵਿਧਾਇਕਾਂ ਦੀ ਬਗਾਵਤ ਨਾਲ ਪੈਦਾ ਹੋਏ ਸੰਕਟ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਈ ਟਵੀਟ ਕੀਤੇ ਹਨ।
ਉਨ੍ਹਾਂ ਨੇ ਲਿਖਿਆ ਹੈ ਕਿ ਬਿਹਾਰ ‘ਚ ਹਾਰਨ ਤੋਂ ਬਾਅਦ ਜਨਤਾ ਵਲੋਂ ਚੁਣੀ ਹੋਈ ਸਰਕਾਰ ਨੂੰ ਪੈਸੇ ਅਤੇ ਤਾਕਤ ਦੇ ਜ਼ੋਰ ‘ਤੇ ਖਰੀਦੋ-ਫਰੋਖਤ ਕਰਕੇ ਡਿਗਾਉਣਾ ਭਾਜਪਾ ਦਾ ਨਵਾਂ ਮਾਡਲ ਹੈ। ਪਹਿਲਾਂ ਅਰੁਣਾਚਲ ਪ੍ਰਦੇਸ਼ ਅਤੇ ਹੁਣ ਉੱਤਰਾਖੰਡ ‘ਚ ਸਾਡੇ ਲੋਕਤੰਤਰ ਅਤੇ ਸੰਵਿਧਾਨ ‘ਤੇ ਹਮਲਾ, ਮੋਦੀ ਜੀ ਦੀ ਭਾਜਪਾ ਦਾ ਨਵਾਂ ਚਿਹਰਾ ਹੈ। ਕਾਂਗਰਸ ਪਾਰਟੀ ਇਸ ਦੇ ਵਿਰੁੱਧ ਲੋਕਤੰਤਰੀ ਤਰੀਕੇ ਨਾਲ ਲੜੇਗੀ। ਓਧਰ, ਆਪਣੀ ਸਰਕਾਰ ਨੂੰ ਬਚਾਉਣ ਦੀ ਜਦੋ-ਜਹਿੱਦ ‘ਚ ਲੱਗੇ ਸੂਬੇ ਦੇ ਮੁੱਖ ਮੰਤਰੀ ਹਰੀਸ਼ ਰਾਵਤ ਭਾਜਪਾ ‘ਤੇ ਸੂਬਾ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਵਿਰੋਧੀ ਸਰਕਾਰਾਂ ਦਾ ‘ਐਨਕਾਊਂਟਰ’ ਕਰ ਰਹੀ ਹੈ।

LEAVE A REPLY