2ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਆਪਣੀ ਪਾਰਟੀ ਦਾ ਅਕਸ ਸੁਧਾਰਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਇਸੇ ਕੋਸ਼ਿਸ਼ ਦੇ ਤਹਿਤ ਪੀ. ਐੱਮ. ਨੇ ਜਨਤਾ ਦੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਕੈਬਨਿਟ ਸਕੱਤਰੇਤ ਤੋਂ ਇਕ ਆਰਡਰ ਸਾਰੇ ਡਿਪਾਰਟਮੈਂਟ ਨੂੰ ਭੇਜਿਆ ਹੈ, ਜਿਸ ਤਹਿਤ ਜੁਆਇੰਟ ਸਕੱਤਰ ਨੂੰ ਹਫਤੇ ‘ਚ ਘੱਟੋ-ਘੱਟ 10 ਤੋਂ 30 ਸ਼ਿਕਾਇਤਾਂ ਨੂੰ ਨਿੱਜੀ ਰੂਪ ਨਾਲ ਦੇਖਣ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਮਕਸਦ ਦਿੱਤਾ ਹੈ। ਖਬਰਾਂ ਇਹ ਵੀ ਹੈ ਕਿ ਮੋਦੀ ਹਰ ਮਹੀਨੇ ਇਨ੍ਹਾਂ ਮਾਮਲਿਆਂ ਨੂੰ ਰਿਵਿਊ ਕਰਨਗੇ ਕਿ ਜਨਤਾ ਦੀਆਂ ਕਿੰਨੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਸੂਤਰਾਂ ਮੁਤਾਬਕ ਇਸ ਨੂੰ ਐੱਨ. ਡੀ. ਏ. ਦਾ ਅਕਸ ਚਮਕਾਉਣ ਦਾ ਨਵਾਂ ਤਰੀਕਾ ਮੰਨਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਐਡੀਸ਼ਨਲ ਸਕੱਤਰ ਨੂੰ 80 ਸ਼ਿਕਾਇਤਾਂ ‘ਤੇ ਹੋਏ ਕੰਮ ਬਾਰੇ ਦੱਸਣਾ ਹੋਵੇਗਾ। ਸਕੱਤਰਾਂ ਲਈ ਘੱਟੋ-ਘੱਟ 40 ਸ਼ਿਕਾਇਤਾਂ ਇਕ ਮਹੀਨੇ ‘ਚ ਦੂਰ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਜਨਵਰੀ ਦੀ ਮੀਟਿੰਗ ‘ਚ ਪੀ. ਐੱਮ. ਨੇ ਸਾਰੇ ਸਕੱਤਰਾਂ ਨੂੰ ਸ਼ਿਕਾਇਤਾਂ ਦਾ ਮੈਨੇਜਮੈਂਟ ਕਰਨ ਲਈ ਇਕ ਸਿਸਟਮ ਬਣਾਉਣ ਨੂੰ ਕਿਹਾ ਸੀ। ਇਨ੍ਹਾਂ ‘ਚ ਉਨ੍ਹਾਂ ਡਿਪਾਰਟਮੈਂਟ ‘ਤੇ ਜ਼ਿਆਦਾ ਧਿਆਨ ਦੇਣ ‘ਤੇ ਜ਼ੋਰ ਦਿੱਤਾ ਗਿਆ ਜੋ ਪਬਲਿਕ ਨਾਲ ਸਿੱਧੇ ਡੀਲ ਕਰਦੇ ਹਨ।

LEAVE A REPLY