6ਸ਼ਸ਼ੀ ਥਰੂਰ ਨੇ ਕਨ੍ਹੱਈਆ ਕੁਮਾਰ ਦੀ ਤੁਲਨਾ ਕੀਤੀ ਸੀ ਭਗਤ ਸਿੰਘ ਨਾਲ
ਨਵੀਂ ਦਿੱਲੀ : ਕਨ੍ਹੱਈਆ ਕੁਮਾਰ ਦੀ ਤੁਲਨਾ ਭਗਤ ਸਿੰਘ ਨਾਲ ਕਰਨ ‘ਤੇ ਦੇਸ਼ ਦੀ ਰਾਜਨੀਤੀ ਗਰਮਾ ਗਈ ਹੈ। ਭਾਜਪਾ ਨੇ ਇਸ ਨੂੰ ਭਗਤ ਸਿੰਘ ਦਾ ਅਪਮਾਨ ਦੱਸਿਆ ਹੈ। ਇਸੇ ਦੇ ਨਾਲ ਹੀ ਸ਼ਸ਼ੀ ਥਰੂਰ ਦੇ ਖ਼ਿਲਾਫ ਉਨ੍ਹਾਂ ਦੀ ਹੀ ਪਾਰਟੀ ਖੜ੍ਹੀ ਹੋ ਗਈ ਹੈ। ਇਸ ਦੇ ਵਿਚਾਲੇ ਹੀ ਸ਼ਸ਼ੀ ਥਰੂਰ ਨੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ ਪਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਭਾਜਪਾ ਦੇ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਕਿਹਾ ਹੈ ਕਿ ਕਨ੍ਹੱਈਆ ਦੀ ਤੁਲਨਾ ਭਗਤ ਸਿੰਘ ਨਾਲ ਕਰਕੇ ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਸ਼ਹੀਦ ਦਾ ਅਪਮਾਨ ਕੀਤਾ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਭਗਤ ਸਿੰਘ ਇੱਕ ਹੀ ਸੀ ਤੇ ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਜਿਹਾ ਕੋਈ ਦੂਜਾ ਪੈਦਾ ਨਹੀਂ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਨੇ ਕੱਲ੍ਹ ਰਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਕਥਿਤ ਤੌਰ ‘ਤੇ ਕਨ੍ਹੱਈਆ ਕੁਮਾਰ ਨੂੰ ਭਗਤ ਸਿੰਘ ਜਿਹਾ ਦੱਸਿਆ ਸੀ।

LEAVE A REPLY