6ਨਾਅਰੇਬਾਜੀ ਦੇ ਬਾਅਦ ਕੀਤਾ ਵਾਕਆਉਟ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਅੱਜ ਸ਼ਿਫਰਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਅ ਲਿਆਉਣਾ ਦੀ ਪੇਸ਼ਕਸ਼ ਕਰਨੀ ਚਾਹੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੰਸਦ ਦੀ ਪਰੰਪਰਾ ਦਾ ਉਲੇਖ ਕਰਦਿਆਂ ਕਿਹਾ ਕਿ ਅਵਿਸ਼ਵਾਸ਼ ਪ੍ਰਸਤਾਅ ਬੈਠਕ ਸ਼ੁਰੂ ਹੋਣ ਦੇ ਇਕ ਘੰਟਾ ਪਹਿਲਾਂ ਦੇਣਾ ਹੁੰਦਾ ਹੈ। ਪਰ ਵਿਰੋਧੀ ਧਿਰ ਦੇ ਨੇਤਾ ਨੇ 9.44 ਵਜੇ ਨੋਟਿਸ ਦਿੱਤਾ ਜਦਕਿ ਬੈਠਕ 10 ਵਜੇ ਹੋਣੀ ਸੀ ਇਸਲਈ ਇਸਨੂੰ ਰੱਦ ਕੀਤਾ ਜਾਂਦਾ ਹੈ।
ਸੱਤਾ ਪੱਖ ਵੱਲੋਂ ਸੰਸਦੀ ਕਾਰਜਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਜੇਕਰ ਵਿਰੋਧ ਧਿਰ ਦੇ ਨੇਤਾ ਨੇ ਸਮੇਂ ‘ਤੇ ਨੋਟਿਸ ਦਿੱਤਾ ਹੁੰਦਾ ਤਾਂ ਬਹਿਸ ਵੀ ਹੋ ਸਕਦੀ ਸੀ। ਇਸ ਵਿਚਾਲੈ ਸਿੰਕਦਰ ਸਿੰਘ ਮਲੂਕਾ ਵੀ ਬੋਲੇ ਜੋ ਸੁਣਾਈ ਹੀ ਨਹੀਂ ਦਿੱਤਾ ਗਿਆ। ਕਾਂਗਰਸੀ ਵਿਧਾਇਕ ਨੋਟਿਸ ਨਾ ਪੇਸ਼ ਕਰਨ ਦੀ ਅਨੁਮਤੀ ਨਾ ਦਿੱਤੇ ਜਾਣ ‘ਤੇ ਨਾਅਰੇਬਾਜੀ ਕਰਦਿਆਂ ਸਪੀਕਰ ਦੇ ਕੋਲ ਚਲੇ ਗਏ ਇਸਦੇ ਬਾਅਦ ਸਦਨ ਤੋਂ ਵਾਕਆਉਟ ਕਰ ਗਏ। ਵਿਰੋਧੀ ਧਿਰ ਨੇ ਇਸ ਤੋਂ ਪਹਿਲਾਂ ਪ੍ਰਸ਼ਨਕਾਲ ਦੌਰਾਨ ਵਿਧਾਇਕ ਸੁਨੀਲ ਜਾਖੜ ਦੇ ਬੇਰੁਜਗਾਰੀ ਭੱਤੇ ‘ਤੇ ਸੰਤੋਸ਼ਜਣਕ ਜਵਾਬ ਨਾ ਮਿਲਣ ‘ਤੇ ਵੀ ਸਦਨ ਤੋਂ ਵਾਕਆਉਟ ਕੀਤਾ ਸੀ।
ਸਾਬਕਾ ਵਿਧਾਇਕਾਂ ਨੂੰ ਪੈਸ਼ਨ ਵਧੇਗੀ
ਚੰਡੀਗੜ੍ਹ, 22 ਮਾਰਚ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਲਾਲ ਸਿੰਘ ਨੇ ਅੱਜ ਵਿਧਾਨ ਸਭਾ ਵਿਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਧਾਉਣ ਦਾ ਪ੍ਰਸਤਾਅ ਪੇਸ਼ ਕੀਤਾ। ਉਨਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਵਿੱਚ 10 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਬੇਹੱਦ ਘੱਟ ਹੇ ਇਸਨੂੰ ਵਧਾ ਕੇ 15 ਹਜ਼ਾਰ ਕਰਨਾ ਚਾਹੀਦਾ। ਉਨਾਂ ਕਿਹਾ ਕਿ ਵਿਧਾਇਕਾਂ ਦੀ ਸੁਸਾਇਟੀ ਬਣਾਈ ਗਈ ਹੈ ਜੋ ਕਿ ਵਿਧਾਇਕਾਂ ਲਈ ਘਰ ਮੁਹਇਆ ਕਰਾ ਰਹੀ ਹੈ। ਇਸ ਵਿਚਾਲੈ ਸੰਸਦੀ ਕਾਰਜ ਮੰਤਰੀ ਮਿੱਤਲ ਨੇ ਕਿਹਾ ਕਿ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵੱਧਣੀ ਚਾਹੀਦੀ। ਸਰਕਾਰ ਇਸ ਬਾਰੇ ਸਹਿਮਤ ਹੈ। ਬਾਅਦ ਵਿੱਚ ਪ੍ਰਸਤਾਅ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

LEAVE A REPLY