8ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਪ੍ਰਸ਼ਨਕਾਲ ਦੌਰਾਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਪ੍ਰਸ਼ਨ ਦੇ ਉਤਰ ਵਿੱਚ ਸੂਚਨਾ ਤੇ ਲੋਕਸੰਪਰਕ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਜਾਰੀ ਕੀਤੀ ਗਈ ਟੋਲ ਨੀਤੀ ਦੇ ਅਨੁਸਾਰ ਪੱਤਰਕਾਰਾਂ ਨੂੰ ਟੋਲ ਫ੍ਰੀ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਫਿਰ ਵੀ ਮੀਡੀਆ ਦੀ ਇਸ ਮੰਗ ਨੂੰ ਸਰਕਾਰ ਸਹਾਨੁਭੂਤੀਪੂਰਵਕ ਵਿਚਾਰ ਕਰ ਰਹੀ ਹੈ। ਮਜੀਠੀਆ ਨੇ ਦਸਿਆ ਕਿ ਐਕਰੀਡੇਟਿਡ ਤੇ ਰਿਕੋਗਨਾਈਜ਼ਡ ਪੱਤਰਕਾਰਾਂ ਦਾ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਪਹਿਲਾਂ ਹੀ ਕਰਾਇਆ ਗਿਆ ਹੈ। ਸਾਲ 2016-17 ਦੇ ਬਜਟ ਵਿਚ ਪੱਤਰਕਾਰਾਂ ਨੂੰ ਸਰਕਾਰੀ ਕਰਮਚਾਰੀਆਂ ਬਰਾਬਰ ਜਨਰਲ ਮੈਡੀਕਲ ਇੰਸੋਰੰਸ ਤੇ ਮੈਡੀਕਲ ਸਹੁਲਤ ਦਾ ਵੀ ਪ੍ਰਬੰਧ ਹੈ। ਪੱਤਰਕਾਰਾਂ ਵਾਸਤੇ ਸਰਕਾਰੀ ਏਸੀ ਬੱਸਾਂ ਵਿੱਚ ਦੋ ਸੀਟਾਂ ਰਾਖਵੀਂਆ ਰੱਖਣ ਦੀ ਸਹੁਲਤ ਵੀ ਦਿੱਤੀ ਜਾਏਗੀ।

LEAVE A REPLY