2ਭਾਰਤ ਆਉਣ ਤੇ ਜਾਣ ਵਾਲੀਆਂ ਕਈ ਉਡਾਣਾਂ ਰੱਦ
ਬੈਲਜ਼ੀਅਮ : ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ‘ਤੇ ਚਾਰ ਬੰਬ ਧਮਾਕੇ ਹੋਏ ਹਨ। ਇਹਨਾਂ ਧਮਾਕਿਆਂ ਦੌਰਾਨ 34 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਆਈਐਸ ਆਈਐਸ ਨੇ ਲਈ ਹੈ। ਜ਼ਖਮੀਆਂ ਵਿਚ ਇੱਕ ਭਾਰਤੀ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਇਹ ਵੱਡਾ ਅੱਤਵਾਦੀ ਹਮਲਾ ਹੈ। ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਾਂਚ ਵਿਚ ਜੁਟ ਗਈਆਂ ਹਨ। ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹਵਾਈ ਅੱਡੇ ‘ਤੇ ਅਜੇ ਵੀ ਵਿਸਫੋਟਕ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 30 ਮਾਰਚ ਨੂੰ ਬਰੱਸਲਜ਼ ਦੇ ਦੌਰੇ ‘ਤੇ ਜਾਣ ਵਾਲੇ ਹਨ। ਪਰ ਉਨ੍ਹਾਂ ਦੇ ਦੌਰੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ। ਬਰੱਸਲਜ਼ ਏਅਰਪੋਰਟ ‘ਤੇ ਧਮਾਕੇ ਵੇਲੇ ਪੰਜਾਬੀਆਂ ਸਮੇਤ ਕਈ ਭਾਰਤੀ ਵਿਅਕਤੀ ਮੌਜੂਦ ਸਨ।
ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਆਉਣ ਤੇ ਜਾਣ ਵਾਲੀਆਂ ਕਈ ਫਲਾਈਟ ਰੱਦ ਕੀਤੀਆਂ ਗਈਆਂ ਹਨ। ਇਹਨਾਂ ਵਿਚ ਬਰੱਸਲਜ਼ ਤੋਂ ਟਰਾਂਟੋ, ਬਰੱਸਲਜ਼ ਤੋਂ ਮੁੰਬਈ ਤੇ ਬਰੱਸਲਜ਼ ਤੋਂ ਦਿੱਲੀ ਸ਼ਾਮਲ ਹਨ।

LEAVE A REPLY