1ਮੋਹਾਲੀ/ਚੰਡੀਗੜ : ਜ਼ਿਲਾ ਕਾਂਗਰਸ ਕਮੇਟੀ ਮੁਹਾਲੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ । ਜ਼ਿਲਾ ਕਾਂਗਰਸ ਦੇ ਮੁੱਖ ਦਫਤਰ ਫੇਜ਼ ਇੱਕ ਵਿਖੇ ਜ਼ਿਲਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਮੁਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤੇ ਇਸ ਸਮਾਗਮ ਦੌਰਾਨ ਜ਼ਿਲੇ ਭਰ ਚੋਂ ਪਹੁੰਚੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਦੇਸ਼ ਦੇ ਇਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਨਕਲਾਬ-ਜਿੰਦਾਬਾਦ ਦੇ ਨਆਰੇ  ਲਗਾ ਕੇ  ਇਨਾਂ ਸ਼ਹੀਦਾ ਨੂੰ ਯਾਦ ਕੀਤਾ , ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਅੱਜ ਜੋ ਅਸੀਂ ਆਜਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਭ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਅਨੇਕਾਂ ਹੋਰ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਹੀ ਸੰਭਵ ਹੋਇਆ ਹੈ ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਦੀ ਉਮਰ ਭਾਵੇਂ ਬਹੁਤ ਘੱਟ ਸੀ ਪਰ ਇਨਾਂ ਅੰਦਰ ਦੇਸ ਪ੍ਰੇਮ ਦਾ ਜਜ਼ਬਾ ਕਿਸੇ ਪੱਖੋਂ ਵੀ ਘੱਟ ਨਹੀਂ ਸੀ ਉਨਾਂ ਅੱਜ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਕੁਰੀਤੀਆਂ ਨੂੰ ਤਿਆਗ ਕੇ ਨਰੋਏ ਸਮਾਜ ਦੀ ਸਿਰਜਣਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ ਤਾਂ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ ।  ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਮਾਜ ਵਿੱਚੋਂ ਸਮਾਜਿਕ ਬੁਰਾਈਆਂ ਖਤਮ ਕਰਕੇ ਲੋਕ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਪਰ ਅੱਜ ਪੰਜਾਬ ਅੰਦਰ ਫੇਲੈ ਨਸ਼ਿਆਂ ਦੇ ਮੱਕੜ ਜਾਲ ਨੂੰ ਦੇਖ ਕੇ ਸਾਡੇ ਸ਼ਹੀਦਾਂ ਵੱਲੋਂ ਦਿਖਾਏ ਰਾਹ ਤੋਂ ਨੌਜਵਾਨ ਪੀੜੀ ਭਟਕਦੀ ਜਾਪ ਰਹੀ ਹੈ ਉਨਾਂ ਦੋਸ਼ ਲਗਾਇਆ ਕਿ ਅਕਾਲੀ-ਭਾਜਪਾ ਸਰਕਾਰ ਨਸ਼ਿਆਂ ਨੂੰ ਕਾਬੂ ਕਰਨ ਵਿੱਚ ਬੁਰੀ ਤਰਾਂ ਫੇਲਸਾਬਿਤ ਹੋਈ ਹੈ ਅਤੇ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਅਤੇ ਨਸ਼ੇ ਦੇ ਤਸਕਰਾਂ ਨੂੰ ਸਰਕਾਰੀ ਸਹਿ ਪ੍ਰਾਪਤ ਹੋਣ ਕਾਰਨ ਪੰਜਾਬ ਨਸ਼ੇ ਦੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ ਉਨ•ਾਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਸਭ ਤੋਂ ਪਹਿਲਾਂ ਨਸ਼ੇ ਦੇ ਸੌਦਾਗਰਾਂ ਨੂੰ ਮਿਲ ਰਹੀ ਸਰਕਾਰੀ ਸਹਿ ਬੰਦ ਕੀਤੀ ਜਾਵੇ ਤਾਂ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾ ਸਕੇ । ਉਨਾਂ ਇਸ ਮੌਕੇ ਪੰਜਾਬ ਪ੍ਰੇਦਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ•ਾ ਪੱਧਰ ਤੇ ਸ਼ਹੀਦੀ ਸਮਾਗਮ ਆਯੋਜਿਤ ਕਰਵਾਉਣ ਦੇ ਦਿੱਤੇ ਦਿਸ਼ਾ ਨਿਰਦੇਸ਼ ਦੀ ਪੁਰਜ਼ੋਰ ਸ਼ਬਦਾਂ ਵਿੱਚ ਸਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸ਼ਹੀਦਾਂ ਦੀ ਯਾਦ ਲੋਕਾਂ ਦੇ ਦਿਲਾ ਅੰਦਰ ਤਾਜਾ ਰਹਿੰਦੀ ਹੈ ਅਤੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਫਕਰ ਮਹਿਸੂਸ ਕਰਦੇ ਹਨ । ਇਸ ਮੌਕੇ ਬੋਲਦਿਆਂ ਪੰਜਾਬ ਪ੍ਰਦੇਸ ਕਮੇਟੀ ਦੀ ਜਨ. ਸਕੱਤਰ  ਲਖਵਿੰਦਰ ਕੌਰ ਗਰਚਾ, ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡੇਰਾਬਸੀ ਤੋਂ ਸੀਨੀਅਰ ਕਾਂਗਰਸੀ ਆਗੂ ਐਮ.ਸੀ. ਸੰਧੂ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਪੀ.ਪੀ.ਸੀ.ਸੀ. ਦੇ ਮੈਂਬਰ ਭਗਤ ਸਿੰਘ ਨਾਮਧਾਰੀ, ਗੁਰਪ੍ਰੀਤ ਸਿੰਘ ਜੀ.ਪੀ., ਯੂਥ ਕਾਂਗਰਸੀ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਰਾਣਾ ਕੁਸ਼ਲਪਾਲ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲਹੋਈ ਹੈ । ਨਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਾ ਹੀ ਹੋਰ ਕੋਈ ਕਿੱਤਾ ਮੁਖੀ ਸਿਖਲਾਈ । ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਭ ਤੋਂ ਪਹਿਲਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਚੰਗੇ ਕੰਮਾ ਵੱਲ ਪ੍ਰੇਰਿਤ ਕਰਨ ਲਈ ਵਧੀਆਂ ਨੀਤੀਆਂ ਬਣਾਈਆਂ ਜਾਣ, ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਅਤੇ ਇੱਕ ਨਿੱਗਰ ਸਮਾਜ ਦੀ ਸਿਰਜਣਾਂ ਹੋ ਸਕੇ ਉਨਾਂ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਯੋਧਿਆਂ ਦੇ ਜੀਵਨਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਸ਼ਹੀਦਾ ਵੱਲੋਂ ਦਿਖਾਏ ਰਸਤੇ ਤੇ ਚਲ ਸਕਣ । ਇਸ ਮੌਕੇ ਹੋਰਨਾ ਤੋਂ ਇਲਾਵਾ ਬਲਾਕ ਕਾਂਗਰਸ ਕਮੇਟੀ ਦਿਹਾਤੀ ਮੁਹਾਲੀ ਦੇ ਪ੍ਰਧਾਨ ਮੋਹਣ ਸਿੰਘ ਬਠਲਾਣਾਂ, ਰਜਿੰਦਰ ਸਿੰਘ ਰਾਣਾ, ਅਮਰੀਕ ਸਿੰਘ ਸੋਮਲ, ਸੁਰਿੰਦਰ ਸਿੰਘ ਰਾਜਪੂਰ, ਨਰੈਣ ਸਿੰਘ ਸਿੱਧੂ, ਨਛੱਤਰ ਸਿੰਘ, ਕੁਲਜੀਤ ਸਿੰਘ ਬੇਦੀ, ਕੁਲਵੰਤ ਕੌਰ, ਸੁਮਨ ਗਰਗ, ਤਰਨਜੀਤ ਸਿੰਘ ਕੌਰ ਗਿੱਲ, ਸੁਰਜੀਤ ਕੌਰ ਸਾਰੇ ਕੌਂਸਲਰ, ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਗੁਰਚਰਨ ਸਿੰਘ ਮੀਤ ਪ੍ਰਧਾਨ, ਜੀ.ਐਸ. ਰਿਆੜ, ਸੁਰਜੀਤ ਕੌਰ, ਪ੍ਰਦੀਪ ਪੱਪੀ, ਚੌਧਰੀ ਰਿਸ਼ੀਪਾਲ ਸਨੇਟਾ, ਬੂਟਾ ਸਿੰਘ ਸੋਹਾਣਾਂ, ਦੀਪ ਚੰਦ ਗੋਬਿੰਦਗੜ, ਸੋਰਭ ਸ਼ਰਮਾ ਸੋਹਾਣਾ, ਭੁਪਿੰਦਰ ਸਿੰਘ ਭਿੰਦਾ ਰਾਣੀਮਾਜਰਾ, ਬਲਿਹਾਰ ਸਿੰਘ ਬੱਲੀ, ਅਮਰੀਕ ਸਿੰਘ ਕੰਬਾਲਾ, ਮੇਜਰ ਸਿੰਘ ਸਾਬਕਾ ਸਰਪੰਚ ਮਨੌਲੀ, ਗਿਆਨੀ ਗੁਰਮੇਲ ਸਿੰਘ ਮਨੌਲੀ, ਦਿਲਬਰ ਖਾਨ ਮਟੌਰ, ਰਕੇਸ ਕੁਮਾਰ ਮਿੰਟੂ ਸਰਪੰਚ ਰਾਏਪੁਰ ਕਲਾਂ, ਦਵਿੰਦਰ ਸਿੰਘ ਬੈਦਵਾਣ ਬਾਕਰਪੁਰ, ਰਣਧੀਰ ਸਿੰਘ ਸਰਪੰਚ ਹੁਸੈਨਪੁਰ, ਮੋਹਣ ਸਿੰਘ ਸਰਪੰਚ ਰਾਏਪੁਰ, ਰਾਜਪਾਲ ਸਿੰਘ ਵਿਲਖੂ, ਇੰਦਰਜੀਤ ਸਿੰਘ ਖੋਖਰ, ਮਨਮੋਹਨ ਸਿੰਘ, ਗਗਨਦੀਪ ਸਿੰਘ ਧਾਲੀਵਾਲ, ਠੇਕੇਦਾਰ ਹਰਦਿਆਲ ਸਿੰਘ, ਚੌਧਰੀ ਹਰੀਪਾਲ ਚੋਲਟਾ, ਜੈਲਦਾਰ ਬਲਵਿੰਦਰ ਸਿੰਘ ਕੁੰਬੜਾ, ਪੰਡਤ ਸ਼ਿਵਰਾਜ ਮੌਲੀ ਬੈਦਵਾਣ, ਭਜਨ ਸਿੰਘ ਰਾਏਪੁਰ ਕਲਾਂ, ਜਸਮੇਰ ਸਿੰਘ ਸ਼ਾਮਪੁਰ, ਫਕੀਰ ਸਿੰਘ ਮੋਟੇਮਾਜਰਾ, ਕਪਤਾਨ ਸਿੰਘ ਬਠਲਾਣਾ ਤੋਂ ਇਲਾਵਾ ਜ਼ਿਲ•ੇ ਭਰ ਤੋਂ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁੱਦੇਦਾਰਾਂ ਨੇ ਹਿੱਸਾ ਲਿਆ ।

LEAVE A REPLY