11ਈ ਡੀ ਨੇ ਵੀਰਭੱਦਰ  ਸਿੰਘ ਦਾ ਘਰ ਕੀਤਾ ਸੀਲ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈ ਡੀ ਨੇ ਉਨ੍ਹਾਂ ਦਾ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚਲਾ ਘਰ ਸੀਲ ਕਰ ਦਿੱਤਾ ਹੈ। ਇਸ ਬਾਬਤ ਸੀ.ਬੀ.ਆਈ. ਵਲੋਂ ਸਤੰਬਰ ਵਿਚ ਦਰਜ ਸ਼ਿਕਾਇਤ ‘ਤੇ ਨੋਟਿਸ ਲੈਣ ਮਗਰੋਂ ਈ.ਡੀ. ਨੇ ਮਨੀ ਲਾਂਡਰਿੰਗ ਕਾਨੂੰਨ ਦੀਆਂ ਅਪਰਾਧਕ ਸ਼ਰਤਾਂ ਹੇਠ ਮਾਮਲਾ ਦਰਜ ਕੀਤਾ ਹੈ। ਈ.ਡੀ. ਦੀਆਂ ਟੀਮਾਂ ਨੇ ਇਸ ਮਾਮਲੇ ਵਿਚ ਦਿੱਲੀ, ਮਹਾਰਾਸ਼ਟਰ ਅਤੇ ਪਛਮੀ ਬੰਗਾਲ ਵਿਚ ਛਾਪੇਮਾਰੀ ਵੀ ਕੀਤੀ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਵੀਰਭੱਦਰ ਦੇ ਕੇਂਦਰੀ ਇਸਪਾਤ ਮੰਤਰੀ ਰਹਿਣ ਦੌਰਾਨ 2009 ਤੋਂ 2011 ਵਿਚਕਾਰ 6.1 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਜੋ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਹੈ।

LEAVE A REPLY