1ਮੋਹਾਲੀ/ਚੰਡੀਗੜ : ਆਸਟਰੇਲੀਆ ਨੇ ਪਾਕਿਸਤਾਨ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਟੀ-20 ਵਿਸ਼ਵ ਕੱਪ ‘ਚ ਮੈਚ ‘ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 193 ਦੌੜਾਂ ਬਣਾ ਦਿੱਤੀਆਂ। ਆਸਟਰੇਲੀਅਨ ਕਪਤਾਨ ਸਮਿਥ ਨੇ ਤੂਫਾਨੀ ਪਾਰੀ ਖੇਡਦਿਆਂ 43 ਗੇਂਦਾਂ ‘ਤੇ ਅਜੇਤੂ 61 ਦੌੜਾਂ ਬਣਾਈਆਂ। ਆਸਟਰੇਲੀਆ ਦੇ ਦਿੱਗਜ ਸ਼ੇਨ ਵਾਟਸਨ ਨੇ ਵੀ 21 ਗੇਂਦਾਂ ‘ਚ 44 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਮਜਬੂਤੀ ਪ੍ਰਦਾਨ ਕੀਤੀ। ਵਾਟਸਨ ਨੇ ਆਪਣੀ ਪਾਰੀ ‘ਚ 3 ਛੱਕੇ ਅਤੇ 4 ਚੌਕੇ ਲਗਾਏ। ਪਾਕਿਸਤਾਨੀ ਗੇਂਦਬਾਜ਼ ਵਹਾਬ ਅਤੇ ਵਸੀਮ ਨੇ 2-2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ  172 ਦੌੜਾਂ ਹੀ ਬਣਾ ਸਕੀ। ਪਾਕਿਸਤਾਨੀ ਬੱਲੇਬਾਜ਼ ਖਾਲਿਦ (46 ਦੌੜਾਂ) ਅਤੇ ਸ਼ੋਇਬ ਮਲਿਕ (ਅਜੇਤੂ 40) ਨੇ ਕਾਫੀ ਸੰਘਰਸ਼ ਕੀਤਾ ਪਰ ਆਪਣੀ ਟੀਮ ਨੂੰ ਜਿੱਤ ਦਿਵਾਉਣ ‘ਚ ਅਸਫਲ ਰਹੇ।

LEAVE A REPLY