1ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਊਲਰਾਂ ‘ਤੇ ਲਗਾਈ ਗਈ ਇਕ ਪ੍ਰਤੀਸ਼ਤ ਦੀ ਐਕਸਾਈਜ਼ ਡਿਊਟੀ ਨੂੰ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ। ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਐਕਸਾਈਜ਼ ਡਿਊਟੀ ਨੂੰ ਹਟਾਏ ਜਾਣ ਦੀ ਮੰਗ ਦਾ ਪੂਰਾ ਸਮਰਥਨ ਕਰਦੀ ਹੈ, ਜੋ ਪੂਰੀ ਤਰ ਗਲਤ ਹੈ।
ਇਸ ਲੜੀ ਹੇਠ ਦੇਸ਼ ਭਰ ਦੇ ਜ਼ਿਊਲਰ ਇਕ ਪ੍ਰਤੀਸ਼ਤ ਦੀ ਐਕਸਾਈਜ਼ ਡਿਊਟੀ ਤੇ 2 ਲੱਖ ਰੁਪਏ ਦੇ ਲੈਣ ਦੇਣ ‘ਤੇ ਟੀ.ਸੀ.ਐਸ ਨੂੰ ਵਾਪਿਸ ਲਏ ਜਾਣ ਦੀ ਮੰਗ ਕਰਦਿਆਂ ਅਣਮਿੱਥੀ ਹੜਤਾਲ ‘ਤੇ ਹੈ। ਕਾਂਗਰਸ ਪਾਰਟੀ ਦੇਸ਼ ਭਰ ਦੇ ਜ਼ਿਊਲਰਾਂ ਨਾਲ ਇਸ ਮੁੱਦੇ ‘ਤੇ ਮੋਢੇ ਨਾਲ ਮੋਢਾ ਜੋੜ ਕੇ ਖੜ ਹੈ।
ਮੰਦਭਾਗਾ ਹੈ ਕਿ ਵਿਰੋਧੀ ਧਿਰ ‘ਚ ਰਹਿੰਦਿਆਂ ਜਿਸ ਭਾਜਪਾ ਵੱਲੋਂ ਇਸ ਨੀਤੀ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਤੇ ਇਸਦੀ ਨਿੰਦਾ ਕੀਤੀ ਗਈ ਸੀ, ਹੁਣ ਉਹ ਇਸਨੂੰ ਲਾਗੂ ਕਰਨ ਦਾ ਸਮਰਥਨ ਕਰ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਸ ਐਕਸਾਈਜ਼ ਡਿਊਟੀ ਨੂੰ ਵਾਪਿਸ ਲੈਣ ਤੇ ਟੀ.ਸੀ.ਐਸ ਦੀ ਲਿਮਟ ਨੂੰ 10 ਲੱਖ ਰੁਪਏ ਤੱਕ ਵਧਾਏ ਜਾਣ ਸਬੰਧੀ ਜਿਊਲਰਾਂ, ਕਾਰੀਗਰਾਂ ਤੇ ਵਰਨਕਾਰਾਂ ਦੀ ਮੰਗ ਦਾ ਹਰ ਪੱਖੋਂ ਸਮਰਥਨ ਕਰਦੀ ਹੈ।

LEAVE A REPLY