7ਧੂਰੀ : ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਵੱਲੋਂ ਵਿਧਾਨ ਸਭਾ ਹਲਕਾ ਧੂਰੀ ‘ਚ ਆਪਣੀਆਂ ਵਿੱਢੀਆਂ ਤੇਜ ਸਿਆਸੀ ਸਰਗਰਮੀਆਂ ਨੇ ਵਿਰੋਧੀਆਂ ਦੇ ਸਾਂਹ ਸੂਤ ਕੇ ਰੱਖ ਦਿੱਤੇ ਹਨ।  ਦਲਵੀਰ ਸਿੰਘ ਗੋਲਡੀ ਵੱਲੋਂ ਹਲਕੇ ਦੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਗਠਨ ਕੀਤੀਆਂ ਗਈਆਂ ਕਮੇਟੀਆਂ ਵੱਲੋਂ ਹਲਕੇ ਦੇ ਹਰ ਪਿੰਡ ਪਿੰਡ ਦੇ ਘਰ ਘਰ ਜਾ ਕੇ ਲੋਕਾਂ ਨੂੰ ਪੋਸਟਰ ਵੰਡੇ ਜਾ ਰਹੇ ਹਨ ਅਤੇ ਜਾਗੂਰਕ ਕੀਤਾ ਜਾ ਰਿਹਾ ਹੈ ਕਿ ਹਲਕੇ ਤੇ ਹਮੇਸ਼ਾ ਪਾਰਟੀਆਂ ਨੇ ਬਾਹਰਲੇ ਉਮੀਦਵਾਰਾਂ ਨੂੰ ਥੌਪਿਆ ਹੈ, ਜੋ ਹਮੇਸ਼ਾ ਹੀ ਹਲਕੇ ਦੀਆਂ ਮੁਸ਼ਕਲਾਂ ਤੋਂ ਨਾ ਵਾਕਿਫ਼ ਰਹੇ, ਜਿਸਦਾ ਖਮਿਆਜਾ ਇਥੋ ਦੀ ਜਨਤਾ ਨੇ ਭੁਗਤਿਆ ਹੈ। ਹਲਕੇ ਦੇ ਵੱਡੀ ਗਿਣਤੀ ‘ਚ ਨੌਜਵਾਨ ਲੜਕੇ ਅਤੇ ਲੜਕੀਆਂ ਤੇ ਅਧਾਰਿਤ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਹੁਣ ਸ਼ਹਿਰਾਂ ਦੇ ਵਾਰਡ ਵਾਰਡ ਅਤੇ ਦੁਕਾਨ ਦੁਕਾਨ ਜਾ ਕੇ ਲੋਕਾਂ ਨਾਲ ਰਾਬਤਾ ਬਣਾ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਹਲਕੇ  ਨੂੰ ਹਲਕੇ ਦੇ ਵਸਿੰਦੇ ਉਮੀਦਵਾਰ ਦੀ ਹੀ ਲੋੜ ਹੈ ਅਤੇ ਹਮੇਸ਼ਾ ਬਾਹਰਲੇ ਉਮੀਦਵਾਰ ਦੀ ਤਰਾਸਦੀ ਭੁਗਤਦੇ ਆ ਰਹੇ ਹਲਕੇ ਦੇ ਲੋਕਾਂ ਹੁਣ ਬਾਹਰਲਿਆਂ ਨੂੰ ਨਕਾਰ ਕੇ ਭੇਜਣ ਦੀ ਲੋੜ ਹੈ। ਜਿਕਰਯੋਗ ਹੈ ਕਿ ਲੋਕਾਂ ਦੇ ਦਿਲਾਂ ਨੂੰ ਟੁੰਭਣ ਅਤੇ ਮੱਥੇ ਤੇ ਹੱਥ ਰੱਖ ਕੇ ਸੋਚਣ ਲਈ ਮਜਬੂਰ ਕਰਨ ਵਾਲੇ ਇਸ ਪੋਸਟਰ ‘ਚ ਗੋਲਡੀ ਵੱਲੋਂ ਹਲਕੇ ਨਾਲ ਸਬੰਧਤ ਮੁਸ਼ਕਲਾਂ ਨੂੰ ਉਭਾਰਿਆ ਗਿਆ ਹੈ, ਜੋ ਇਥੇ ਰਾਜ ਕਰਨ ਵਾਲੇ ਹਾਕਮਾਂ ਤੋਂ ਜਵਾਬ ਮੰਗ ਰਹੇ ਹਨ।
ਗੱਲਬਾਤ ਕਰਦਿਆਂ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੱਸਿਆ ਕਿ ਭਾਵੇਂ ਜਿਮਨੀ ਚੋਣ ਹੋਣ ਕਾਰਨ ਹਲਕੇ ਦਾ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ, ਉਹ ਵੀ ਨਹੀਂ ਹੋਇਆ, ਸਮੱਸਿਆਵਾਂ ਅਤੇ ਮੁਸ਼ਕਲਾਂ ਜਿਉਂ ਦੀਆਂ ਤਿਉਂ ਹੀ ਮੂੰਹ ਅੱਡੀ ਖੜੀਆਂ ਹਨ, ਜੋ ਸਮੇਂ ਸਮੇਂ ਦੇ ਹਾਕਮਾਂ ਨੂੰ ਲੋਕ ਕਚਿਹਰੀ ‘ਚ ਪੇਸ਼ ਕਰ ਰਹੀਆਂ ਹਨ।  ਉਨਾਂ ਕਿਹਾ ਕਿ ਹਲਕੇ ਦੀ ਹਮੇਸ਼ਾ ਇਹ ਵੀ ਤਰਾਸਦੀ ਰਹੀ ਹੈ ਕਿ ਇਸ ਹਲਕੇ ਤੇ ਸਥਾਨਕ ਵਸਿੰਦਾ ਹੋਣ ਦੀ ਬਜਾਏ ਬਾਹਰਲੇ ਹਲਕਿਆਂ ਦੇ ਲੋਕਾਂ ਨੇ ਹੀ ਨੁਮਾਇੰਦਗੀ ਕੀਤੀ ਹੈ, ਜੋ ਹਮੇਸ਼ਾ ਹੀ ਹਲਕੇ ਦੀਆਂ ਮੁਸ਼ਕਲਾਂ ਤੋਂ ਅਣਜਾਣ ਰਿਹਾ ਹੈ। ਉਨਾਂ ਹਲਕੇ ਦੀਆਂ ਮੁਸ਼ਕਲਾਂ ਦਾ ਜਿਕਰ ਕਰਦਿਆਂ ਕਿਹਾ ਕਿ ਧੂਰੀ ਅਤੇ ਅਹਿਮਦਗੜ ਅਕਾਲੀ ਸਰਕਾਰ ਨੇ ਲੁੱਟ ਦਾ ਅੱਡਾ ਖੋਲ ਦਿੱਤਾ ਹੈ, ਜਿਥੇ ਰੋਜਾਨਾ ਹੀ ਲੱਖਾਂ ਰੁਪੈ ਦੀ ਅਕਾਲੀ ਭਾਜਪਾ ਸਰਕਾਰ ਦੇ ਚਹੇਤਿਆਂ ਵੱਲੋਂ ਉਗਰਾਹੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਹਲਕੇ ਦੇ ਅਕਾਲੀ ਵਿਧਾਇਕ ਹੋਣ ਦੇ ਕਾਰਨ ਵੀ ਹਲਕੇ ਦੇ ਜਿਲੇ ਨੂੰ ਜਾਣ ਵਾਲੇ ਰਸਤੇ ‘ਚ ਟੋਲ ਪਲਾਜਾ ਲੱਗਿਆ।

LEAVE A REPLY