4ਨਵੀਂ ਦਿੱਲੀ :  ਜੰਮੂ-ਕਸ਼ਮੀਰ ਵਿਚ ਪੀ. ਡੀ. ਪੀ.-ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੋ ਗਿਆ ਹੈ। ਯਾਨੀ ਕਿ ਪੀ. ਡੀ. ਪੀ. ਨੇਤਾ ਮਹਿਬੂਬਾ ਮੁਫਤੀ ਦਾ ਜੰਮੂ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੇਗੀ। ਸਰਕਾਰ ਦੇ ਗਠਨ ਨੂੰ ਲੈ ਕੇ ਮਹਿਬੂਬਾ ਮੁਫਤੀ ਅਤੇ ਭਾਜਪਾ ਦੇ ਡਾ. ਨਿਰਮਲ ਸਿੰਘ ਨੇ ਰਾਜਭਵਨ ‘ਚ ਰਾਜਪਾਲ ਐਨ. ਐਨ. ਵੋਹਰਾ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਮਹਿਬੂਬਾ 29 ਮਾਰਚ ਨੂੰ ਸਹੁੰ ਚੁੱਕੇਗੀ।
ਇਸ ਬੈਠਕ ‘ਚ ਮਹਿਬੂਬਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੋਦੀ ਜੀ ਨੇ ਬਿਨਾਂ ਕਿਸੇ ਸ਼ਰਤ ਦੇ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ। ਮਹਿਬੂਬਾ ਨੇ ਬਿਨਾਂ ਸ਼ਰਤ ਸਮਰਥਨ ਦੇਣ ਲਈ ਧੰਨਵਾਦ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਮਿਲੇ ਭਰੋਸੇ ਤੋਂ ਬਾਅਦ ਮੈਂ ਸੰਤੁਸ਼ਟ ਹਾਂ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਪੀ. ਡੀ. ਪੀ. ਦੇ ਹਿੱਤ ‘ਚ ਕੋਈ ਸੱਟ ਨਹੀਂ ਪਹੁੰਚੇਗੀ ਅਤੇ ਅਸੀਂ ਉਨ੍ਹਾਂ ‘ਤੇ ਯਕੀਨ ਕਰਦੇ ਹਾਂ। ਮਹਿਬੂਬਾ ਨੇ ਇਸ ਦੇ ਨਾਲ ਹੀ ਕਿਹਾ ਕਿ ਦੋਹਾਂ ਦਲਾਂ ਵਿਚਾਲੇ ਵਿਭਾਗਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਕਸ਼ਮੀਰ ਦਾ ਵਿਕਾਸ ਦੇਸ਼ ਲਈ ਮਿਸਾਲ ਹੋਵੇਗੀ। ਭਾਜਪਾ ਨੇ ਕਿਹਾ ਕਿ ਉਸ ਕੋਲ ਜ਼ਿਆਦਾ ਵਿਧਾਇਕ ਹਨ। ਅਜਿਹੇ ਵਿਚ ਜ਼ਿਆਦਾ ਵਿਭਾਗ ਚਾਹੀਦੇ ਹਨ। ਪੀ. ਡੀ. ਪੀ. ਕੋਲ 27 ਵਿਧਾਇਕ ਹਨ।

LEAVE A REPLY