6ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੀਬੀਆ ‘ਚ ਇਕ ਭਾਰਤੀ ਨਰਸ ਅਤੇ ਉਸ ਦੇ ਬੱਚੇ ਦੀ ਰਾਕੇਟ ਹਮਲੇ ‘ਚ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉੱਥੇ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਜਲਦ ਤੋਂ ਜਲਦ ਸੰਘਰਸ਼ ਵਾਲੇ ਇਲਾਕਿਆਂ ਤੋਂ ਨਿਕਲਣ ਦੀ ਸਲਾਹ ਦਿੱਤੀ ਹੈ।
ਸਵਰਾਜ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਲੀਬੀਆ ‘ਚ ਭਾਰਤੀ ਰਾਜਦੂਤ ਤੋਂ ਘਟਨਾ ਦੀ ਰਿਪੋਰਟ ਮੰਗੀ ਸੀ।
ਰਾਜਦੂਤ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਤ੍ਰਿਪੋਲੀ ਤੋਂ 45 ਕਿਲੋਮੀਟਰ ਦੂਰ ਜਾਵੀਆ ‘ਚ ਹੋਏ ਰਾਕੇਟ ਹਮਲੇ ਵਿਚ ਕੇਰਲ ਦੀ ਰਹਿਣ ਵਾਲੀ 29 ਸਾਲਾ ਨਰਸ ਸੁਨੂੰ ਸਤਿਯਨ ਅਤੇ ਉਸ ਦੇ ਡੇਢ ਸਾਲ ਦੇ ਬੇਟੇ ਪ੍ਰਵਣ ਦੀ ਮੌਤ ਹੋ ਗਈ ਹੈ। ਇਹ ਰਾਕੇਟ ਉਨ੍ਹਾਂ ਦੇ ਆਪਰਟਮੈਂਟ ‘ਤੇ ਡਿੱਗਿਆ ਸੀ। ਜਿਸ ਸਮੇਂ ਇਹ ਘਟਨਾ ਵਾਪਰੀ, ਨਰਸ ਦਾ ਪਤੀ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਸਤਿਯਨ ਦੇ ਪਤੀ ਵਿਪਿਨ ਕੁਮਾਰ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਵੀਆ ਹਸਪਤਾਲ ‘ਚ 26 ਹੋਰ ਭਾਰਤੀ ਕੰਮ ਕਰ ਰਹੇ ਹਨ। ਸਵਰਾਜ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਕ ਵਾਰ ਫਿਰ ਸੰਘਰਸ਼ ਵਾਲੇ ਇਲਾਕਿਆਂ ਤੋਂ ਬਾਹਰ ਨਿਕਲਣ ਦੀ ਬੇਨਤੀ ਕਰਦੇ ਹਾਂ।

LEAVE A REPLY