2ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ ‘ਚ ਬਰਫ ਦੀ ਲਪੇਟ ਵਿਚ ਆਏ ਦੋ ਲੋਕਾਂ ਦੀ ਐਤਵਾਰ ਨੂੰ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਵਿਚ ਕੱਲ ਬਰਫ ਖਿਸਕ ਗਈ ਸੀ, ਜਿਸ ਦੀ ਲਪੇਟ ‘ਚ ਆ ਕੇ ਨਾਜਿਰ ਅਹਿਮਦ ਅਤੇ ਮੁਹੰਮਦ ਰਫੀਕ ਦੇ ਦੋ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ।
ਦੱਸਣ ਯੋਗ ਹੈ ਕਿ ਇਸ ਇਲਾਕੇ ਵਿਚ ਹਾਲ ‘ਚ ਹੀ ਭਾਰੀ ਬਰਫਬਾਰੀ ਹੋਈ ਸੀ। ਜਿਸ ਕਾਰਨ ਬਰਫ ਦੀ ਮੋਟੀ ਤਹਿ ਜਮਾਂ ਹੋ ਗਈ। ਦੋਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇਲਾਜ ਦੌਰਾਨ ਹੀ ਦੋਹਾਂ ਦੀ ਮੌਤ ਹੋ ਗਈ।

LEAVE A REPLY