7ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਡਿਨਰ ਪਾਲਿਸੀ ਦੇ ਨਾਂ ਤੇ ਸੂਬੇ ‘ਚ ਲੁੱਟ ਮਚਾਈ ਹੈ ਜਿਸ ਤਹਿਤ ਲੋਕਾਂ ਨੂੰ ਖਾਣੇ ਤੇ ਸੱਦਾ ਦੇ ਕੇ ਉਨ੍ਹਾਂ ਤੋਂ ਪੈਸੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਵਰਗੇ ਸੂਬੇ ‘ਚ  ਉਲਟੀ ਗੰਗਾ ਵਹਾਕੇ ਲੋਕਾਂ ਨੂੰ ਲੁਟਣਾ ਸ਼ੁਰੂ ਕੀਤਾ ਹੈ ਜਿਹੜੀ ਗੁਰੂ ਪੀਰਾਂ ਦੀ ਧਰਤੀ ਉੱਤੇ ਮੁਫ਼ਤ ਲੰਗਰ ਲਗਾਕੇ ਮਾਨਵਤਾ ਕੀ ਸੇਵਾ ਕੀਤੀ ਜਾਂਦੀ ਹੈ।  ਅੱਜ ਬਠਿੰਡਾ ਵਿਖੇ ਵੱਖ ਵੱਖ ਪਿੰਡਾਂ ‘ਚ ਕੀਤੇ ਗਏ ਸੰਗਤ ਦਰਸ਼ਨ ਅਤੇ ਆਪਣੇ ਤੁਫ਼ਾਨੀ ਦੌਰੇ ਦੋਰਾਨ  ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਸੁੱਚੇਤ ਹਨ ਅਤੇ ਕਦੇ ਵੀ ਇਸ ਤਰਾਂ੍ਹ ਦੀ ਲੁੱਟ ਮਚਾਉਣ ਵਾਲੀ ਪਾਰਟੀ ਦਾ ਹੁੰਗਾਰਾ ਨਹੀਂ ਭਰਨਗੇ। ਇਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਅਰੁਨਾਚਲ ਪ੍ਰਦੇਸ਼ ਅਤੇ ਉਤੱਰਾਖੰਡ ‘ਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਜਿੱਥੇ ਉਨਾਂ੍ਹ ਦੇ ਆਪਣੇ ਵਿਧਾਇਕ ਬਾਗੀ ਹੋ ਗਏ। ਉਨ੍ਹਾਂ ਕਿਹਾ ਕਿ ਇਸੇ ਤਰਾਂ੍ਹ ਪੰਜਾਬ ‘ਚੋ ਵੀ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਇਸਦੀ ਧੜੇਬੰਦੀ ਹੀ ਇਸ ਨੂੰ ਲੈ ਡੁਬੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਈ ਕਮਾਂਡ ਤੇ ਦਬਾਅ ਪਾ ਕੇ ਸੂਬੇ ਦੀ ਪ੍ਰਧਾਨਗੀ ਲਈ ਹੈ ਅਤੇ ਹੁਣ ਇਸ ਨੂੰ ਬਾਕੀ ਕਾਂਗਰਸ ਪਾਰਟੀ ਦੇ ਵਰਕਰ ਨਕਾਰ ਰਹੇ ਹਨ।
ਲÑੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣਾਈ ਗਈ ਅਕਾਲੀ ਦਲ ਭਾਜਪਾ ਸਰਕਾਰ ਨੇ ਪਿਛਲੇ ਨੌ ਸਾਲਾਂ ‘ਚ ਸੂਬੇ ਦੀ ਸਾਲਾਨਾ ਆਮਦਨ 30000 ਕਰੋੜ ਰੁਪਏ ਕਰ ਦਿੱਤੀ ਹੈ ਜਿਹੜੀ ਕਿ ਕਾਂਗਰਸ ਦੇ ਸਮੇਂ ਸਿਰਫ  5000 ਹਜ਼ਾਰ ਕਰੋੜ ਰੁਪਏ ਸੀ।  ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਾਲ 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਸਮੇਂ ਵੱਖ-ਵੱਖ ਵਿਕਾਸ ਕਾਰਜਾਂ ‘ਤੇ ਸਿਰਫ 22 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਜਦ ਕਿ ਮਾਰਚ 2007 ਤੋਂ 2015 ਤੱਕ 1 ਲੱਖ 28 ਹਜ਼ਾਰ 637 ਕਰੋੜ ਰੁਪਏ ਵਿਕਾਸ ਕਾਰਜਾਂ ਤੇ ਖਰਚ ਕੀਤੇ ਗਏ ਹਨ।
ਸ਼੍ਰੀਮਤੀ ਬਾਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਵਿਧਾਨ ਸਭਾ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਖਤਮ ਕਰਨ ਦਾ ਬਿਲ ਲਿਆ ਕੇ ਇਤਹਾਸਿਕ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਪਾਣੀ ਦੇਣ ਲਈ ਇੱਕ ਵੀ ਬੂੰਦ ਫਾਲਤੂ ਨਹੀਂ ਹੈ।
ਉਨ੍ਹਾਂ ਆਪ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਗਲੀ ਨੀਤੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਦ ਇਹ ਪੰਜਾਬ ਵਿੱਚ ਆਉਂਦੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਦੂਜਿਆਂ ਸੂਬਿਆਂ ਨੂੰ ਪਾਣੀ ਨਾ ਦੇਣ ਦੀ ਗੱਲ ਕਰਦੇ ਹਨ ਅਤੇ ਦਿੱਲੀ ਜਾ ਕੇ ਆਪਣਾ ਬਿਆਨ ਬਦਲ ਲੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਦੇ ਮੀਡੀਆ ਪ੍ਰਚਾਰ ਲਈ 528 ਕਰੋੜ ਰੁਪਏ ਖਰਚ ਕਰ ਰਹੇ ਹਨ ਜਦਕਿ  ਇਨ੍ਹਾਂ ਪੈਸਿਆਂ ਨਾਲ ਗਰੀਬਾਂ ਦੇ ਮਕਾਨ ਅਤੇ ਸ਼ਹਿਰ ਦਾ ਵਿਕਾਸ ਹੋ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਆਪ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਜਲਦ ਹੀ ਇਹ ਪਾਰਟੀ ਵੀ ਪੀ.ਪੀ.ਪੀ. ਪਾਰਟੀ ਵਾਂਗ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ।
ਸ਼੍ਰੀਮਤੀ ਬਾਦਲ ਨੇ ਬਠਿੰਡਾ ਸ਼ਹਿਰ ਵਿਖੇ ਸਵੇਰੇ ਅੱਜ ਇੱਕ ਅਨੋਖੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ) ਵਿਖੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ । ਇਸ ਤਰ੍ਹਾਂ ਦੀਆਂ ਮਸ਼ੀਨਾਂ ਜ਼ਿਲ੍ਹੇ ਦੇ 20 ਵਿਦਿਅਕ ਅਦਾਰਿਆਂ ‘ਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਲੜਕੀਆਂ ਸੈਨੇਟਰੀ ਨੈਪਕਿਨ ਮੰਗਣ ਵਿੱਚ ਹਿਚਕਿਚਾਹਟ ਮਹਿਸੂਸ ਕਰਦੀਆਂ ਹਨ। ਇਹ ਮਸ਼ੀਨਾਂ ਲੜਕੀਆਂ ਦੀ ਸਹੂਲਤ ਲਈ ਸਹਾਈ ਸਿੱਧ ਹੋਣਗੀਆਂ ਕਿਉਂਕਿ ਬੱਚੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਿਕ ਚੀਜ਼ਾਂ ਉਨ੍ਹਾਂ ਦੇ ਵਿਦਿਅਕ ਅਦਾਰਿਆਂ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸਤੋਂ ਇਲਾਵਾ ਸ਼ੀਮਤੀ ਬਾਦਲ ਨੇ ਪਿੰਡ ਸੇਮਾ, ਭੂਚੋ ਕਲਾਂ, ਲਹਿਰਾ ਬੇਗਾ, ਲਹਿਰਾ ਮੁਹੱਬਤ ਆਦਿ ਪਿੰਡਾਂ ਵਿਖੇ ਸੰਗਤ ਦਰਸ਼ਨ ਕੀਤੇ ਅਤੇ ਸ਼ਹਿਰ ਮਿਸ਼ਨ ਪ੍ਰੋਜੈਕਟ ਤਹਿਤ ਲਹਿਰਾ ਮੁਹੱਬਤ ਵਿਖੇ ਨਵੇਂ ਬਣੇ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕੀਤਾ।

LEAVE A REPLY