6ਅਹਿਮਦਾਬਾਦ :  ਗੁਜਰਾਤ ‘ਚ ਗਾਂਧੀਨਗਰ ਦੀ ਇਕ ਸਥਾਨਕ ਅਦਾਲਤ ‘ਚ ਸੋਮਵਾਰ ਨੂੰ ਵਿਵਾਦਪੂਰਨ ਧਰਮ ਗੁਰੂ ਆਸਾ ਰਾਮ ਬਾਪੂ ਦੇ ਖਿਲਾਫ ਬਲਾਤਕਾਰ ਅਤੇ ਯੌਨ ਸ਼ੋਸ਼ਣ ਦੇ ਇਕ ਮਾਮਲੇ ‘ਚ ਦੋਸ਼ੀ ਗਠਨ ਦੀ ਕਾਰਵਾਈ ਹੋਈ ਅਤੇ ਇਸ ਦੌਰਾਨ ਉਨ੍ਹਾਂ ਦੀ ਜੋਧਪੁਰ ਜੇਲ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ। ਆਸਾ ਰਾਮ ਦੀ ਪਤਨੀ ਲਕਸ਼ਮੀਬੇਨ ਅਤੇ ਬੇਟੀ ਭਾਰਤੀ ਸਮੇਤ ਇਸ ਮਾਮਲੇ ‘ਚ 6 ਹੋਰ ਦੋਸ਼ੀ ਅਦਾਲਤ ‘ਚ ਹਾਜ਼ਰ ਰਹੇ। ਇਕ ਨਾਬਾਲਗ ਨਾਲ ਬਲਾਤਕਾਰ ਦੇ ਇਕ ਹੋਰ ਮਾਮਲੇ ‘ਚ ਜੋਧਪੁਰ ਜੇਲ ‘ਚ ਬੰਦ ਆਸਾ ਰਾਮ ਨੇ ਆਪਣੀ ਪੇਸ਼ੀ ਦੌਰਾਨ ਅਦਾਲਤ ਤੋਂ ਵਧਦੀ ਉਮਰ ਅਤੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਦੀ ਸੁਣਵਾਈ ਤੇਜ਼ੀ ਨਾਲ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਅਤੇ ਬਾਕੀ 6 ਦੋਸ਼ੀਆਂ ਨੇ ਆਪਣੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
ਬਾਕੀ ਚਾਰ ਦੋਸ਼ੀ ਆਸਾ ਰਾਮ ਦੇ ਪੈਰੋਕਾਰ ਨਿਰਮਲਾ, ਮੀਰਾ, ਜਸਵੰਤਿਕਾ ਅਤੇ ਧਰੁਵ ਹਨ। ਅਦਾਲਤ ਨੇ ਇਸ ਮਾਮਲੇ ‘ਚ ਸੁਣਵਾਈ ਦੀ ਅਗਲੀ ਤਰੀਕ 13 ਅਪ੍ਰੈਲ ਤੈਅ ਕਰ ਦਿੱਤੀ। ਸੂਰਤ ਦੀਆਂ 2 ਭੈਣਾਂ ‘ਚੋਂ ਵੱਡੀ ਨੇ ਆਸਾ ਰਾਮ ਦੇ ਖਿਲਾਫ 2013 ‘ਚ ਇਹ ਮਾਮਲਾ ਦਰਜ ਕਰਵਾਇਆ ਸੀ। ਛੋਟੀ ਭੈਣ ਨੇ ਆਸਾ ਰਾਮ ਦੇ ਬੇਟੇ ਨਾਰਾਇਣ ਸਾਈਂ ਦੇ ਖਿਲਾਫ ਬਲਾਤਕਾਰ ਅਤੇ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਉਨ੍ਹਾਂ ‘ਤੇ ਆਸ਼ਰਮ ‘ਚ ਰਹਿਣ ਦੌਰਾਨ ਯੋਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਆਸਾ ਰਾਮ ਮਾਮਲੇ ‘ਚ ਉਨ੍ਹਾਂ ਦੀ ਪਤਨੀ ਸਮੇਤ ਹੋਰ 6 ਦੋਸ਼ੀਆਂ ‘ਤੇ ਇਸ ਕੰਮ ‘ਚ ਮਦਦਗਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਸੂਰਤ ਦੇ ਲਾਜਪੁਰ ਸੈਂਟਰਲ ਜੇਲ ‘ਚ ਬੰਦ ਨਾਰਾਇਣ ਸਾਈਂ ਦੇ ਮਾਮਲੇ ਦੀ ਸੁਣਵਾਈ ਉੱਥੋਂ ਦੀ ਅਦਾਲਤ ‘ਚ ਚੱਲ ਰਹੀ ਹੈ, ਜਦੋਂ ਕਿ ਆਸਾ ਰਾਮ ਦੇ ਮਾਮਲੇ ਦੀ ਸੁਣਵਾਈ ਗਾਂਧੀਨਗਰ ਦੀ ਅਦਾਲਤ ਕਰ ਰਹੀ ਹੈ।

LEAVE A REPLY