4ਨਵੀਂ ਦਿੱਲੀ :  ਕੇਜਰੀਵਾਲ ਸਰਕਾਰ ਨੇ ਅੱਜ ਦੂਜਾ ਬਜਟ ਬਿੱਲ ਪੇਸ਼ ਕੀਤਾ। ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਵੈਟ ਦੀਆਂ ਦਰਾਂ ‘ਚ ਕਟੌਤੀ ਕੀਤੀ ਹੈ, ਜਿਸ ਕਾਰਨ ਦਿੱਲੀ ‘ਚ ਹੁਣ ਕਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਦਿੱਲੀ ‘ਚ ਘੜੀਆਂ, ਪੰਜ ਹਜ਼ਾਰ ਰੁਪਏ ਤੱਕ ਦੇ ਬਰਾਂਡੇਡ ਕੱਪੜੇ, ਮਿਠਾਈਆਂ ਅਤੇ ਨਮਕੀਨ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ ਮਾਰਬਲ ਸਸਤੇ ਹੋ ਜਾਣਗੇ। ਵੈਟ ਘੱਟਣ ਨਾਲ ਦਿੱਲੀ ‘ਚ ਜੁੱਤੀਆਂ ਵੀ ਸਸਤੀਆਂ ਹੋ ਜਾਣਗੀਆਂ। 300 ਰੁਪਏ ਤੱਕ ਸਕੂਲ ਬੈਗ ਵੀ ਸਸਤੇ ਹੋ ਜਾਣਗੇ ਕਿਉਂਕਿ ਉਨ੍ਹਾਂ ‘ਤੇ ਵੀ ਵੈਟ ਘੱਟ ਕੀਤਾ ਗਿਆ ਹੈ।

LEAVE A REPLY