2ਲਾਹੌਰ : ਪਾਕਿਸਤਾਨ ਦੇ ਪੂਰਬੀ ਲਾਹੌਰ ਸ਼ਹਿਰ  ‘ਚ ਪਾਰਕ ਦੇ ਬਾਹਰ ਹੋਏਬੰਬ ਧਮਾਕੇ ‘ਚ 65 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ ਹੋ ਗਏ।  ਇਹ ਜਾਣਕਾਰੀ ਰਾਹਤ ਅਤੇ ਬਚਾਅ ਕਾਰਜ ਅਧਿਕਾਰੀਆਂ ਨੇ ਦਿੱਤੀ । ਬਚਾਅ ਟੀਮ ਦੇ ਬੁਲਾਰੇ ਜੇਮ ਸੱਜਾਦ ਹੁਸੈਨ ਨੇ ਦੱਸਿਆ ਕਿ ਗੁਲਸ਼ਨ ਇਕਬਾਲ ਪਾਰਕ ਦੇ ਬਾਹਰ ਹੋਏ ਧਮਾਕੇ ‘ਚ ਘੱਟੋ-ਘੱਟ 65 ਲੋਕ ਮਾਰੇ ਗਏ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਾਇਆ ਗਿਆ ਹੈ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਿਲ ਹਨ।

LEAVE A REPLY