britain-prince-george-christeningਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ 10 ਅਪ੍ਰੈਲ ਤੋਂ ਸ਼ੁਰੂ ਕਰਨਗੇ ਭਾਰਤ ਯਾਤਰਾ
ਲੰਡਨ : ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਇਹ ਮੁੰਬਈ ਦੇ ਤਾਜ ਪੈਲੇਸ ਹੋਟਲ ਵਿਚ ਠਹਿਰਨਗੇ। ਦੋਵੇਂ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਇੱਕਜੁਟਤਾ ਜ਼ਾਹਰ ਕਰਨਗੇ। ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ 10 ਅਪ੍ਰੈਲ ਤੋਂ ਭਾਰਤ ਵਿਚ ਆਪਣੀ ਯਾਤਰਾ ਸ਼ੁਰੂ ਕਰਨਗੇ। ਦੋਵੇਂ ਆਗਰਾ ਸਥਿਤ ਤਾਜ ਮਹੱਲ ਦੇ ਦੀਦਾਰ ਕਰਨਗੇ। ਸ਼ਾਹੀ ਜੋੜਾ ਤਾਜ ਪੈਲੇਸ ਹੋਟਲ ਵਿਚ ਰਾਤ ਬਿਤਾਏਗਾ। ਕੇਟ ਤੇ ਵਿਲੀਅਮ ਇੱਕ ਬਾਲੀਵੁੱਡ ਪ੍ਰੋਗਰਾਮ ‘ਚ ਵੀ ਸ਼ਰੀਕ ਹੋਣਗੇ। ਇਸ ਦਾ ਮਕਸਦ ਫੁਟਪਾਥ ਦੇ ਬੱਚਿਆਂ ਲਈ ਧਨ ਜੁਟਾਉਣਾ ਹੈ।
ਜ਼ਿਕਰਯੋਗ ਹੈ ਕਿ ਪ੍ਰਿੰਸੈੱਸ ਡਾਇਨਾ ਸਾਲ 1992 ਵਿਚ ਤਾਜ ਮਹਿਲ ਦੇਖਣ ਪਹੁੰਚੀ ਸੀ। ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਿੰਸ ਇਸ ਯਾਤਰਾ ਲਈ ਖੁਦ ਨੂੰ ਬਹੁਤ ਵੱਡਭਾਗਾ ਸਮਝ ਰਹੇ ਹਨ ਕਿਉਂਕਿ ਇੱਥੇ ਉਨ੍ਹਾਂ ਦੀ ਮਾਂ ਦੀਆਂ ਯਾਦਾਂ ਜ਼ਿੰਦਾ ਹਨ।

LEAVE A REPLY