Mika-Singh_1ਬੌਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਕਹਿਣਾ ਹੈ ਕਿ ਅੱਜ ਦਾ ਸਮਾਂ ਗਾਇਕਾਂ ਲਈ ਸੁਨਹਿਰਾ ਸਮਾਂ ਹੈ। ਮੀਕਾ ਨੇ ਕਿਹਾ, ”ਇਹ ਇਕ ਬਹੁਤ ਵਧੀਆ ਮੌਕਾ ਹੈ, ਜਿਥੇ ਹਰ ਕਿਸੇ ਨੂੰ ਆਪਣੇ ਆਪ ਨੂੰ ਸਿੱਧ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਪਹਿਲਾਂ ਮੁਸ਼ਕਿਲ ਨਾਲ ਸਿਰਫ਼ 5-6 ਗਾਇਕ ਹੁੰਦੇ ਸਨ। ਕਾਫ਼ੀ ਸਾਰੇ ਗਾਇਕ ਬੇਰੋਜ਼ਗਾਰ ਹੁੰਦੇ ਸਨ। ਅੱਜਕਲ ਗਾਇਕਾਂ ਦੀ ਕਮੀ ਨਹੀਂ ਹੈ ਅਤੇ ਇਹ ਆਪਣੇ ਆਪ ‘ਚ ਬਹੁਤ ਵੱਡੀ ਗੱਲ ਹੈ। ਹਰ ਕਿਸੇ ਕੋਲ ਆਪਣੇ-ਆਪਣੇ ਪ੍ਰਸ਼ੰਸਕ ਹਨ। ਹੁਣ ਦੇ ਦਰਸ਼ਕ ਵੀ ਕਾਫ਼ੀ ਜਾਗਰੁਕ ਰਹਿੰਦੇ ਹਨ। ਅੱਜਕਲ ਦੇ ਪ੍ਰਸ਼ੰਸਕ ਸਾਡੇ ਕੰਮ ‘ਚ ਰੂਚੀ ਰੱਖਦੇ ਹਨ। ਉਨ੍ਹਾਂ ਨੂੰ ਸਾਡੇ ਨਿਜੀ ਜੀਵਨ ਤੋਂ ਕੋਈ ਫ਼ਰਕ ਨਹੀਂ ਪੈਂਦਾ। ਉਹ ਸਾਨੂੰ ਸਿਰਫ਼ ਉਸ ਸਮੇਂ ਤੱਕ ਯਾਦ ਰੱਖਦੇ ਹਨ, ਜਦੋਂ ਤੱਕ ਅਸੀਂ ਕੰਮ ਵਧੀਆ ਕਰਦੇ ਹਾਂ।”
ਉਨ੍ਹਾਂ ਹੋਰ ਕਿਹਾ ਅੱਜਕਲ ਦੇ ਗਾਇਕ ਬਹੁਤ ਛੇਤੀ ਮਸ਼ਹੂਰ ਹੋ ਜਾਂਦੇ ਹਨ, ਕਿਉਂਕਿ ਉਹ ਆਪਣਾ ਗੀਤ ਰਿਕਾਰਡ ਕਰ ਕੇ ਯੂ-ਟਿਊਬ ‘ਤੇ ਪਾ ਦਿੰਦੇ ਹਨ। ਇਸ ਕਾਰਨ ਗਾਇਕਾਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਮੀਕਾ ਟੀ.ਵੀ. ਸ਼ੋਅ ‘ਸਾ.ਰੇ.ਗਾ.ਮਾ’ ‘ਚ ਜੱਜ ਦੀ ਭੂਮਿਕਾ ਨਿਭਾਅ ਰਹੇ ਹਨ।

LEAVE A REPLY