2ਕੋਲਕਾਤਾ :  ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਦੁਪਹਿਰ ਨੂੰ ਇਕ ਨਿਰਮਾਣ ਅਧੀਨ ਪੁੱਲ ਦੇ ਢਹਿ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਮਲਬੇ ਹੇਠਾਂ ਲਗਭਗ 150 ਲੋਕਾਂ ਦੇ ਦੱਬੇ ਹੋਏ ਦਾ ਖਦਸ਼ਾ ਹੈ। ਪੁਲਸ ਨੇ ਦੱਸਿਆ ਕਿ ਭੀੜ-ਭਾੜ ਵਾਲੇ ਗਿਰੀਸ਼ ਪਾਰਕ ਵੱਡਾ ਬਾਜ਼ਾਰ ਇਲਾਕੇ ਵਿਚ ਗਣੇਸ਼ ਟਾਕੀਜ਼ ਕੋਲ ਦੁਪਹਿਰ ਤੋਂ ਬਾਅਦ ਇਕ ਨਿਰਮਾਣ ਅਧੀਨ ਪੁੱਲ ਅਚਾਨਕ ਢਹਿ ਗਿਆ, ਜਿਸ ਵਿਚ ਕਈ ਮਜ਼ਦੂਰ, ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ, ਕਈ ਕਾਰਾਂ ਅਤੇ ਆਟੋ ਨਾਲ ਕੁਝ ਰਾਹਗੀਰ ਵੀ ਇਸ ਦੀ ਲਪੇਟ ‘ਚ ਆ ਗਏ।
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਜ਼ਖਮੀਆਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਰਾਸ਼ਟਰੀ ਆਫਤ ਰਾਹਤ ਬਲ (ਐਨ. ਡੀ. ਆਰ. ਐਫ.) ਦੀਆਂ ਦੋ ਟੀਮਾਂ ਤੋਂ ਇਲਾਵਾ ਪੁਲਸ, ਫੌਜ ਅਤੇ ਸਥਾਨਕ ਲੋਕਾਂ ਦੀ ਸਾਂਝੀ ਕੋਸ਼ਿਸ਼ ਤੋਂ ਰਾਹਤ ਅਤੇ ਬਚਾਅ ਮੁਹਿੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਚੋਣ ਪ੍ਰਚਾਰ ‘ਚ ਰੁੱਝੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਹਾਦਸੇ ਦੀ ਜਾਣਕਾਰੀ ਤੋਂ ਬਾਅਦ ਸ਼ਹਿਰ ਪਰਤ ਰਹੀ ਹੈ। ਮਮਤਾ ਬੈਨਰਜੀ ਨੇ ਮ੍ਰਿਤਕ ਪਰਿਵਾਰਾਂ ਲਈ 5-5 ਲੱਖ ਰੁਪਏ  ਅਤੇ ਗੰਭੀਰ ਰੂਪ ਨਾਲ ਜ਼ਖਮੀਆਂ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ।

LEAVE A REPLY