3ਚੰਡੀਗੜ : ਵਿਸ਼ਵ ਕੱਪ ਟੀ-20 ਸੈਮੀਫਾਈਨਲ ਦਾ ਮੈਚ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ। ਸ਼ੁਰੂਆਦੀ ਦੌਰ ਵਿੱਚ ਟਾੱਸ ਵੈਸਟਇੰਡੀਜ਼ ਦੇ ਪਾਲੇ ਵਿੱਚ ਆਇਆ ਜਦਕਿ ਬੈਟਿੰਗ ਦੀ ਸ਼ੁਰੂਆਤ ਭਾਰਤੀ ਖਿਡਾਰੀਆਂ ਵੱਲੋਂ ਕੀਤੀ ਗਈ। ਖਬਰ ਲਿਖੇ ਜਾਣ ਤੱਕ ਰੋਹਿਤ ਤੇ ਰਹਾਣੇ ਦੀ ਸ਼ਾਨਦਾਰ ਪਾਰੀ ਨੇ ਦਰਸ਼ਕਾਂ ਨੂੰ ਖੂਬ ਅਨੰਦਿਤ ਕੀਤਾ। ਰੋਹਿਤ ਨੇ 29 ਗੇਂਦਾ ਵਿੱਚ 43 ਜਦਕਿ ਰਹਾਣੇ ਨੇ 13 ਗੇਂਦਾ ਵਿੱਚ 15 ਰਨ ਬਣਾਏ। 6ਵੇਂ ਓਵਰ ਦੌਰਾਨ ਇਨਾਂ ਦੋਵੇਂ ਖਿਡਾਰੀਆਂ ਦੀ ਬੇਜੌੜ ਪਾਰੀ ਨੇ ਕੁਲ 60 ਰਨਾਂ ਦੀ ਭਾਗੇਦਾਰੀ ਕੀਤੀ ਜੋ ਕਿ ਸ਼ਲਾਘਾਯੋਗ ਪਾਰੀ ਹੈ। ਸਟੇਡੀਅਮ ਵਿੱਚ ਖਚਾਖਚ ਭਰੇ ਭਾਰਤੀ ਪ੍ਰਸ਼ੰਸਕਾਂ ਦਾ ਉਤਸਾਹ ਦੇਖਦੇ ਹੀ ਬਣਦਾ ਸੀ। ਰੋਹਿਤ ਸ਼ਰਮਾ ਨੇ 31 ਗੇਂਦਾਂ ਵਿੱਚ 43 ਰਨ ਬਣਾਏ। ਮਗਰ ਬੇਹਤਰੀਨ ਲੇਗ ਸਪੀਨਰ ਬਦਰੀ ਦੀ ਤੇਜ਼ ਗੇਂਦਬਾਜੀ ਅੱਗੇ ਜ਼ਿਆਦਾ ਦੇਰ ਤੱਕ ਨਾ ਸਕੇ ਤੇ 31 ਗੇਂਦ ‘ਤੇ ਪਵੇਲੀਅਨ ਪਰਤ ਗਏ। ਦੂਜੀ ਪਾਰੀ ਵਿੱਚ ਵਿਰਾਟ ਕੋਹਲੀ ਨੇ 10 ਓਵਰਾਂ ਵਿੱਚ 81 ਰਨਾਂ ਦੀ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕੀਤੀ।

LEAVE A REPLY