Part-DEL-Del6307171-1-1-0ਮੁੰਬਈ- ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਮੁੰਬਈ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਟੀ-20 ਸੈਮੀਫਾਈਨਲ ਮੁਕਾਬਲੇ ‘ਚ ਵੈਸਟਇੰਡੀਜ਼ ਨੇ ਭਾਰਤ ਨੂੰ 7 ਵਿਕਟਾਂ ਤੋਂ ਹਰਾ ਕੇ ਜਿੱਤ ਆਪਣੇ ਨਾਂ ਕਰ ਲਈ। ਇਸ ਦੇ ਨਾਲ ਹੀ ਵੈਸਟਇੰਡੀਜ਼ ਫਾਈਨਲ ‘ਚ ਪਹੁੰਚ ਗਿਆ। ਹਾਰ ਦੇ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਮੈਚ ਕਾਫੀ ਚੁਣੌਤੀਪੂਰਨ ਸੀ।
ਧੋਨੀ ਨੇ ਕਿਹਾ ਕਿ ਬੱਲੇਬਾਜ਼ਾਂ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ, ਧੋਨੀ ਨੇ ਵਿਰਾਟ ਕੋਹਲੀ ਦੀ ਤਾਬੜਤੋੜ ਪਾਰੀ ਦੀ ਕਾਫੀ ਤਾਰੀਫ ਕੀਤੀ। ਧੋਨੀ ਨੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੇ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਹੈ।

LEAVE A REPLY