5ਚੰਡੀਗੜ੍ਹ  : ਸਮਾਜਿਕ ਸੁੱੱਰਿਖਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸੁਰਜੀਤ ਕੁਮਾਰ ਜਿਆਣੀ  ਨੇ ਦੱੱਸਿਆ ਕਿ  ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ  ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਮੁਹਿੰਮ ਤਹਿਤ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ  ਤਹਿਤ 26875 ਬਾਲੜੀਆਂ ਨੂੰ ਲਾਭ  ਦਿੰਦੇ ਹੋਏ ਹੁਣ ਤੱਕ 53. 75 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ  ਉਨਾਂ ਦਾ ਸਮਾਜਿਕ- ਸਿੱਖਿਆ  ਦਾ ਪੱਧਰ ਉਪਚ ਚੁੱਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜਿਆਣਨੇ ਦੱਸਿਆ ਕਿ  ਰਾਜ ਅੰਦਰ ਲਗਾਤਾਰ  ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਗਿਰਾਵਟ ਦੇ ਮੱਦੇ ਨਜ਼ਰ ਇਸ ਸਕੀਮ ਲਿਆਂਦੀ ਗਈ ਸੀ ਜਿਸ ਦਾ ਸੂਬੇ ਵਿੱਚ ਗਰੀਬ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ।  ਉਨਾ ਦੱਸਿਆ ਕਿ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਦੀ ਤਰਾਂ ਕਈ ਹੋਰ ਸਕੀਮਾਂ ਵੀ ਜਰੂਰਤਮੰਦ ਲੋਕਾਂ ਲਈ ਚਲਾਈਆਂ ਜਾ ਰਹੀਆਂ ਹਨ, ਜਿਸ ਸਦਕਾ ਪੰਜਾਬ ਦੇ ਕਈ ਜਿਲ੍ਹਿਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਵਿਸ਼ੇਸ਼ ਤੋਰ ਤੇ ਗਰੀਬ ਪਰਿਵਾਰਾਂ ਨਾਲ ਸੰਬਧਤ ਲੜਕੀਆਂ ਲਈ ਉਲੀਕੀ ਗਈ ਇੱਕ ਮੁੰਿਹਮ ਦੀ ਤਰਾਂ ਹੈ,ਜਿਸ ਦੀ ਸਾਰੀ ਜਾਣਕਾਰੀ ਆਂਗਣਵਾੜੀ ਸੈਟਰਾਂ ਵਿਚ ਲਈ ਜਾ ਸਕਦੀ ਹੈ । ਇਸ ਯੋਜਨਾ ਦਾ ਮੁੱਖ ਮੰਤਵ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਅਤ ਕਰਨਾ ਹੈ ਤਾਂ ਜੋ ਉਹ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ। ਉਹਨਾਂ ਦੱਸਿਆ ਕਿ ਜਿੰਮੇਵਾਰ ਨਾਗਰਿਕਾਂ,ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਪਹਿਲਕਦਮੀ ਕਰਦੇ ਹੋਏ ਇਹਨਾਂ ਯੋਜਨਾਵਾਂ ਦੀ ਪਹੁੰਚ ਗਰੀਬ ਲੋਕਾਂ ਤੱਕ ਕਰਵਾਉਣੀ ਚਾਹੀਦੀ ਹੈ।ਮੰਤਰੀ ਨੇ ਇਸ ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਦੱੱਸਿਆ ਕਿ  1 ਜਨਵਰੀ 2011 ਤੋਂ ਬਾਅਦ ਜਨਮ ਲੈਣ ਵਾਲੀਆਂ ਲੜਕੀਆਂ  ਦੇ ਮਾਪਿਆਂ ਵਲੋਂ 2 ਸਾਲ ਦੇ ਅੰਦਰ ਅੰਦਰ ਅਪਲਾਈ ਕਰਨ ਉਪਰੰਤ 18 ਸਾਲ ਦੀ ਉਮਰ ਤੱਕ ਪੜਾਅ ਵਾਰ ਪ੍ਰਤੀ ਲੜਕੀ 61 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।  ਪੰਜਾਬ ਵਿੱਚ ਲਾਵਾਰਿਸ ਮਿਲੀਆਂ ਤੇ ਮੌਜੂਦਾ ਸਮੇਂ ਵਿੱਚ ਰਾਜ ਦੇ ਅਨਾਥ ਆਸ਼ਰਮ/ਚਿਲਡਰਨ ਹੋਮ ਵਿੱਚ ਰਹਿ ਰਹੀਆਂ ਲੜਕੀਆਂ ਨੂੰ ਵੀ ਸਕੀਮ ਤਹਿਤ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ  । ਉਨ੍ਹਾਂ ਕਿਹਾ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਪਰਿਵਾਰ ਵਿੱਚ ਪਹਿਲਾ ਪੈਦਾ ਹੋਈਆਂ ਲੜਕੀਆਂ ਦੀ ਗਿਣਤੀ ਦਾ ਕੋਈ ਅਸਰ ਨਹੀ ਹੋਵੇਗਾ ਅਤੇ ਇਹ ਲਾਭ ਕੇਵਲ 30,000 ਰੁਪਏ ਸਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਹੀ ਮਿਲੇਗਾ ਤੇ ਆਮਦਨੀ ਸਬੂਤ ਵੱਜੋਂ ਨੀਲਾ ਕਾਰਡ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ।ਉਨ੍ਹਾਂ ਸਪੱਸ਼ਟ ਕੀਤਾ ਜੇਕਰ ਲੜਕੀ ਵੱਲੋਂ ਕਿਸੇ ਕਾਰਣ ਪੜ੍ਹਾਈ ਛੱਡ ਦਿੱਤੀ ਜਾਂਦੀ ਹੈ , ਤਾ ਉਸ ਮਿਤੀ ਤੋਂ ਬਾਅਦ ਇਸ ਸਕੀਮ ਦਾ ਲਾਭ ਮਿਲਣਾ ਬੰਦ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਮਾਪਿਆਂ ਨੂੰ ਲੜਕੀ ਦੇ ਜਨਮ ‘ਤੇ 2100 ਰੁਪਏ 3 ਸਾਲ ਦੀ ਉਮਰ ਹੋਣ (ਟੀਕਾਕਰਣ ਤੋਂ ਬਾਅਦ) ਤੇ ਫਿਰ 2100 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਲੜਕੀ ਦੇ ਪਾਲਣ ਪੋਸ਼ਣ ਹਿੱਤ ਵਿੱਤੀ ਸਹਾਇਤਾ ਦੇਣ ਅਤੇ ਉਸਦੀ ਸਕੂਲੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ 6 ਸਾਲ ਦੀ ਉਮਰ ਹੋਣ ‘ਤੇ ਪਹਿਲੀ ਕਲਾਸ ਵਿੱਚ ਦਾਖਲਾ ਲੈਣ ਸਮੇਂ ਫਿਰ 2100 ਰੁਪਏ ਦਿੱਤੇ ਜਾਣਗੇ ਅਤੇ 9ਵੀਂ ਕਲਾਸ (14ਸਾਲ) ਵਿੱਚ ਦਾਖਲਾ ਲੈਣ ਉਪਰੰਤ 2100 ਰੁਪਏ ਅਤੇ 18 ਸਾਲ ਦੀ ਉਮਰ ਤੱਕ 12ਵੀਂ ਕਲਾਸ ਵਿੱਚ ਦਾਖਲਾ ਲੈਣ ‘ਤੇ 31000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਹਿਲੀ ਤੋਂ ਛੇਂਵੀ ਜਮਾਤ ਤੱਕ 100 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਜੀਫ਼ਾ ਵੀ ਦਿੱਤਾ ਜਾਂਦਾ ਹੈ ਜੋ ਕੁੱਲ 7200 ਰੁਪਏ ਬਣਦਾ ਹੈ। 7ਵੀਂ ਤੋਂ 12ਵੀਂ ਤੱਕ 200 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਜ਼ੀਫਾ ਰਾਸ਼ੀ ਦਿੱਤੀ ਜਾਂਦੀ ਹੈ ਜੋ ਕਿ ਕੁੱਲ 14,400 ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਲੜਕੀਆਂ ਦੇ ਜਨਮ ਤੋਂ ਲੈ ਕੇ ਬਾਲਗ ਹੋਣ ਤੱਕ ਪੜਾਅ ਵਾਰ ਢੰਗ ਨਾਲ ਦਿੱਤੀ ਜਾਣ ਵਾਲੀ ਇਸ ਸਹਾਇਤਾ ਦਾ ਮੰਤਵ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਸਮਾਜਿਕ ਅਤੇ ਸਿੱਖਿਅਕ ਪੱਧਰ ਉੱਚਾ  ਚੁੱੱਕਣਾ , ਤਾਂ ਕਿ ਮਾਪਿਆਂ ਵੱਲੋਂ ਆਪਣੀ ਧੀਆਂ ਨੂੰ ਆਪਣੇ ਤੇ ਬੋਝ ਨਾ ਸਮਝਿਆ ਜਾਵੇ।

LEAVE A REPLY