3ਅੰਮ੍ਰਿਤਸਰ : ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਫੇਸਬੁਕ ਰਾਹੀਂ ਆਪਣੀ ਇੱਕ ਪੋਸਟ ਵਿੱਚ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਨਰਾਜਗੀ ਜਤਾਉਂਦੇ ਕਿਹਾ ਹੈ ਕਿ ਬਾਦਲ ਦਾ ਰਵੈਈਆ ਮਿਸੇਜ ਸਿੱਧੂ ਦੇ ਸੰਸਦੀ ਖੇਤਰ ਵਾਸਤੇ ਹੋਣ ਵਾਲੇ ਵਿਕਾਸ ਕੰਮਾਂ ਪ੍ਰਤੀ ਅਣਦੇਖੀ ਕਰਨ ਵਾਲਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦੇ ਕਿਹਾ ਹੈ ਕਿ ਉਹ ਬਾਦਲ ਸਾਹਿਬ ਦੇ ਰਿਸ਼ਤੇਦਾਰਾਂ ਲਈ ਆਪਣੀ ਸੀਟ ਛੱਡਣ ਨੂੰ ਤਿਆਰ ਹਨ।
ਗੌਰਤਲਬ ਹੈ ਕਿ ਪਹਿਲਾਂ ਵੀ ਕਈ ਵਾਰੀ ਡਾਕਟਰ ਸਿੱਧੂ ਵੱਲੋਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਨਾ ਹੋਣ ਕਰਕੇ ਸਰਕਾਰ ਖਿਲਾਫ਼ ਮੋਰਚਾ ਖੋਲਿ•ਆ ਗਿਆ ਤੇ ਭੁੱਖ ਹੜਤਾਲ ਵੀ ਕੀਤੀ ਗਈ ਸੀ। ਬਾਅਦ ਵਿੱਚ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਉਨ•ਾਂ ਦੇ ਹਲਕੇ ਲਈ ਫੰਡ ਜਾਰੀ ਕੀਤੇ ਜਾਣ ਦੇ ਭਰੋਸੇ ਮਗਰੋਂ ਉਨ•ਾਂ ਨੇ ਆਪਣਾ ਅੰਦੋਲਨ ਸਮਾਪਤ ਕਰ ਦਿੱਤਾ ਸੀ। ਬਾਦਲ ਵੱਲੋਂ ਬਾਰ ਬਾਰ ਨਵਜੋਤ ਸਿੰਘ ਸਿੱਧੂ ਪ੍ਰਤੀ ਅਪਣਾਇਆ ਗਿਆ ਗੈਰ ਜਿੰਮੇਵਾਰਾਣਾ ਵਿਵਹਾਰ ਵੀ ਸਿੱਧੂ ਜੋੜੇ ਦੇ ਅਸ਼ਾਂਤ ਹੋਣ ਦੀ ਮੁੱਖ ਵਜਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਸਿੱਧੂ ਸਿਆਸਤ ਛੱਡੇਗੀ ਜਾਂ ਫਿਰ ਆਪ ਦਾ ਦਾਮਨ ਫੜੇਗੀ। ਕਿਉਂਕਿ ਇਸ ਤੋਂ ਪਹਿਲਾਂ ਵੀ ਮੈਡਮ ਸਿੱਧੂ ਨੇ ਕਈ ਵਾਰ ਆਪ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।

LEAVE A REPLY