7ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਅਮਰੀਕਾ ਦੇ ਯੂਥ ਵਿੰਗ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਢਾਂਚੇ ਅਨੁਸਾਰ ਯੂਥ ਵਿੰਗ ਨੂੰ ਤਿੰਨ ਜੋਨਾ ਵਿੱਚ ਵੰਡਿਆ ਗਿਆ ਹੈ। ਇਹਨਾਂ ਜੋਨਾਂ ਵਿੱਚ ਈਸਟ ਕੋਸਟ ਜੋਨ, ਵੈਸਟ ਕੋਸਟ ਜੋਨ ਅਤੇ ਮਿੱਡ ਵੈਸਟ ਜੋਨ ਪੈਣਗੇ। ਇਹਨਾਂ ਜੋਨਾਂ ਵਿੱਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਹੋਣਗੀਆਂ। ਉਹਨਾਂ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਅਮਰੀਕਾ ਵਿੱਚ ਜੁੜੇ ਨੌਂਜਵਾਨਾਂ ਨੂੰ ਇਸ ਢਾਂਚੇ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ। ਸ. ਬਾਦਲ ਨੇ ਨਵੇਂ ਚੁਣੇ ਗਏ ਯੁਥ ਵਿੰਗ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ  ਉਹ ਆਪਣੇ ਜੋਨ ਦੇ ਚੇਅਰਮੈਨ ਅਤੇ ਪ੍ਰਧਾਨ ਨਾਲ ਸਲਾਹ ਕਰਕੇ ਸਰਬਸੰਮਤੀ ਨਾਲ ਸਟੇਟ ਵਾਈਜ਼ ਜਥੇਬਦੀ ਬਣਾ ਕੇ ਜਲਦੀ ਤੋਂ ਜਲਦੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ, ਚੰਡੀਗੜ ਨੂੰ ਭੇਜਣ। ਅੱਜ ਐਲਾਨੇ ਗਏ ਅਮਰੀਕਾ ਦੇ ਯ੍ਰੂਥ ਵਿੰਗ ਦਾ ਢਾਂਚਾ ਹੇਠ ਲਿਖੇ ਅਨੁਸਾਰ ਹੈ:-
ਸ. ਅਰਵਿੰਦਰ ਸਿੰਘ ਕੈਲੀਫੋਰਨੀਆਂ ਨੂੰ ਚੀਫ ਕੋਆਰਡੀਨੇਟਰ ਅਮਰੀਕਾ, ਸ.ਸਤਵੀਰ ਸਿੰਘ ਕੈਲੀਫੋਰਨੀਆਂ ਅਤੇ ਸ. ਸੁਖਵਿੰਦਰ ਸਿੰਘ ਸੁੱਖੀ ਰੱਖੜਾ ਨੂੰ ਸੀਨੀਅਰ ਸਲਾਹਕਾਰ ਅਤੇ ਸ. ਭੁਪਿੰਦਰ ਸਿੰਘ ਜਾਡਲਾ ਨੂੰ ਅਮਰੀਕਾ ਦੇ ਯੁਥ ਅਕਾਲੀ ਦਲ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਈਸਟ ਕੋਸਟ ਜੋਨ- ਸ. ਗੁਰਪ੍ਰਤਾਪ ਸਿੰਘ ਵੱਲਾ ਨਿਉਯਾਰਕ ਚੇਅਰਮੈਨ, ਸ. ਬਲਵਿੰਦਰ ਸਿੰਘ ਨਿਊਯਾਰਕ ਨੂੰ ਪ੍ਰਧਾਨ ਅਤੇ ਸ. ਤਰਸੇਮ ਸਿੰਘ ਭਟੂਰਲਾ ਨਿਊਯਾਰਕ ਨੂੰ ਇਸ ਜੋਨ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਵੈਸਟ ਕੋਸਟ ਜੋਨ- ਸ. ਅੰਮ੍ਰਿਤਪਾਲ ਸਿੰਘ ਨਿੱਝਰ ਚੇਅਰਮੈਨ, ਸ. ਰਵਿੰਦਰ ਸਿੰਘ ਬੋਇਲ ਕੈਲੀਫੋਰਨੀਆ ਨੂੰ ਪ੍ਰਧਾਨ, ਸ. ਪਰਵਿੰਦਰ ਪਾਲ ਸਿੰਘ ਰਾਠੌਰ ਨੂੰ ਸਕੱਤਰ ਜਨਰਲ, ਸ.ਜੋਬਨਜੀਤ ਸਿੰਘ ਅਤੇ ਸ. ਸ਼ੇਰ ਸਿੰਘ ਚੌਹਾਨ ਨੂੰ ਇਸ ਜੋਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਮਿੱਡ ਵੈਸਟ ਜੋਨ- ਸ.ਜਸਕਰਨ ਸਿੰਘ ਧਾਲੀਵਾਲ ਮਿਲਵੌਕੀ ਨੂੰ ਪ੍ਰਧਾਨ, ਸ. ਮਨਮਿੰਦਰ ਸਿੰਘ ਹੈਪੀ ਹੀਰ ਨੂੰ ਸਕੱਤਰ ਜਨਰਲ ਅਤੇ ਸ. ਪ੍ਰਭਜੋਤ ਸਿੰਘ ਸ਼ਿਕਾਗੋ ਨੂੰ ਇਸ ਜੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕੈਲੀਫੋਰਨੀਆਂ ਸਟੇਟ ਦੇ ਯੂਥ ਵਿੰਗ ਦਾ ਜਗਰੂਪ ਸਿੰਘ ਸਿੱਧੂ ਨੂੰ ਚੇਅਰਮੈਨ ਅਤੇ ਸ. ਹਰਪ੍ਰੀਤ ਸਿੰਘ ਸਿੱਧੂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਬਾਦਲ ਨੇ ਯੂਥ ਵਿੰਗ ਅਮਰੀਕਾ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਬਾਕੀ ਦੇਸ਼ਾਂ ਦੀਆਂ ਜਥੇਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

LEAVE A REPLY