7ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਨਿਊੁਜੀਲੇਂਡ ਅਤੇ ਆਸਟ੍ਰੇਲੀਆ ਦੇ ਜਥੇਬੰਦਕ ਢਾਚੇ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਹਨਾਂ ਦੋਵਾਂ ਦੇਸ਼ਾਂ ਦਾ ਜਥੇਬੰਦਕ ਢਾਂਚਾ ਐਲਾਨ ਕਰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਹਨਾਂ ਜਥੇਬੰਦੀਆਂ ਵਿੱਚ ਨੁੰਮਾਇੰਦਗੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਵੱਧ ਤੋਂ ਵੱਧ ਦੇਸ਼ਾਂ ਵਿੱਚ ਕਾਇਮ ਕੀਤਾ ਜਾਵੇਗਾ। ਸ. ਬਾਦਲ ਨੇ ਦੋਵਾਂ ਦੇਸ਼ਾਂ ਦੇ ਨਵਨਿਯੁਕਤ ਆਗੂਆਂ  ਨੂੰ ਵਧਾਈ ਵੀ ਦਿੱਤੀ ਅਤੇ ਅਪੀਲ ਕੀਤੀ ਕਿ ਉਹ ਸਰਬਸੰਮਤੀ ਨਾਲ ਸਟੇਟ ਵਾਈਜ਼ ਜਥੇਬੰਦੀ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ, ਚੰਡੀਗੜ੍ਹ ਨੂੰ ਭੇਜਣ। ਉਹਨਾਂ ਆਗੂਆਂ ਨੂੰ ਅਪੀਲ ਕੀਤੀ  ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ 2017 ਵਿੱਚ ਹੋਣ ਜਾ ਰਹੀ ਪੰਜਾਬ ਦੀ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਫਾਇਦਾ ਲਿਆ ਜਾ ਸਕੇ। ਸ. ਬਾਦਲ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਵਿੱਚ ਬਾਕੀ ਦੇਸ਼ਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਨਿਊਜੀਲੈਂਡ ਅਤੇ ਆਸਟ੍ਰੇਲੀਆ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ–
ਜਥੇਬੰਦਕ ਢਾਂਚਾ ਐਨ.ਆਰ. ਆਈ ਵਿੰਗ, ਨਿਊਜੀਲੈਂਡ:-
ਚੇਅਰਮੈਨ:-ਸ. ਪ੍ਰਿਤਪਾਲ ਸਿੰਘ ਰਾਉਵਾਲ ।
ਪ੍ਰਧਾਨ :-ਸ. ਜਗਜੀਤ ਸਿੰਘ ਬਰਾੜ ਮੁਦਕੀ।
ਸੀਨੀਅਰ ਮੀਤ ਪ੍ਰਧਾਨ :-ਸ. ਕਸ਼ਮੀਰ ਸਿੰਘ ਬਘੇਲਾ ।
ਮੀਤ ਪ੍ਰ੍ਰਧਾਨ :-ਸ. ਜਗਦੇਵ ਸਿੰਘ ਜੱਗੀ ਕਮਾਲਕੇ।
ਜਨਰਲ ਸਕੱਤਰ:- ਸ. ਗੁਰਪ੍ਰੀਤ ਸਿੰਘ ਬਰਾੜ ਹਰੀਨੋ ।
ਮੁੱਖ ਬੁਲਾਰਾ :-ਸ. ਗੁਰਵਿੰਦਰ ਸਿੰਘ ਨਿਹਾਲ ਸਿੰਘ ਵਾਲਾ।
ਖਜ਼ਾਨਚੀ :-ਸ. ਪਲਵਿੰਦਰ ਸਿੰਘ ਰਣੀਆ।
ਮੈਂਬਰ ਵਰਕਿੰਗ ਕਮੇਟੀ :- ਸ. ਗੁਰਭੇਜ ਸਿੰਘ ਬਘੇਲਾ, ਸ਼੍ਰੀ ਹਰਜੀਤ ਕੁਮਾਰ ਸ਼ਰਮਾ ਤਲਵੰਡੀ ਭਾਈ , ਸ. ਜਗਪਾਲ ਸਿੰਘ ਖੋਸਾ ਰੱਤੀ ਰੋੜੀ, ਸ. ਅਮਰਜੀਤ ਸਿੰਘ ਤੱਖਰ ਹੀਸੋਵਾਲ, ਸ. ਜਗਜੀਤ ਸਿੰਘ ਪੰਨੂ ਕਮਾਲਕੇ , ਸ. ਹਰਜਿੰਦਰ ਪਾਲ ਸਿੰਘ ਗੋਪਲ ਵੈਰੋਕੇ, ਸ. ਪ੍ਰੀਤਮ ਸਿੰਘ ਬੱਧਨੀ ਖੁਰਦ , ਡਾ: ਕੁਲਵੰਤ ਸਿੰਘ ਬੱਧਨੀ ਖੁਰਦ, ਸ. ਗੁਰਜੀਤ ਸਿੰਘ ਭਨੌੜ , ਸ. ਹਰਬੰਸ ਸਿੰਘ ਜਿਉਣਵਾਲ  ਸ. ਲਵਪੀ੍ਰਤ ਸਿੰਘ ਮੁਦਕੀ , ਸ. ਦਵਿੰਦਰ ਸਿੰਘ ਪੱਕਾ ਕਾਲੇਵਾਲ, ਸ. ਜਤਿੰਦਰ ਸਿੰਘ ਪੰਜਤੂਰ ਫਤਿਹਗੜ ਪੰਜਤੂਰ, ਸ. ਮੀਕਾ ਸਿੰਘ ਜੰਡਵਾਲਾ, ਸ਼੍ਰੀ ਵਿਪਨ ਕੁਮਾਰ ਤਲਵੰਡੀ ਭਾਈ, ਸ. ਨਵਦੀਪ ਸਿੰਘ ਪਟਿਆਲਾ, ਸ਼੍ਰੀ  ਸਿਦਕ ਸਲੂਜਾ ਮਲੋਟ, ਸ. ਮਨਜਿੰਦਰ ਸਿੰਘ ਮਿਲਖੀ ਤਲਵੰਡੀ ਮੰਗੇ, ਸ. ਰਜਿੰਦਰ ਸਿੰਘ ਗਿੱਲ ਪੱਕਾ ਕਾਲੇਵਾਲ, ਸ. ਗੁਰਲਾਲ ਸਿੰਘ ਗਿੱਲ ਪੱਕਾ ਕਾਲੇਵਾਲ, ਸ. ਹਰਪ੍ਰੀਤ ਸਿੰਘ ਸਿੱਧੂ ਸਾਦਿਕ, ਸ਼੍ਰੀ ਸੂਰਜ ਪ੍ਰਕਾਸ਼ ਖੰਨਾ ਮੋਹਾਲੀ, ਸ. ਹਨੀ ਸਿੰਘ ਮੁਦਕੀ, ਸ. ਜਗਦੇਵ ਸਿੰਘ ਮੁਦਕੀ, ਸ. ਜੋਗਿੰਦਰ ਸਿੰਘ ਮੁਦਕੀ, ਸ. ਕਮਾਲ ਸਿੰਘ ਮੁਦਕੀ, ਸ਼੍ਰੀ ਮਨੀ ਅਹੂਜਾ ਮੁਦਕੀ, ਸ਼੍ਰੀ ਗੈਰੀ ਮੁਦਕੀ, ਸ. ਗੁਰਵਿੰਦਰ ਸਿੰਘ ਮੁਦਕੀ, ਸ. ਜਸਪ੍ਰੀਤ ਸਿੰਘ ਮਾਣਕ ਮੋਗਾ, ਸ. ਚਮਕੌਰ ਸਿੰਘ ਮਾਣਕ ਮੋਗਾ, ਸ. ਹਰਨੂਰ ਸਿੰਘ ਰਾਊਲੀ ,ਸ. ਅਮਨਦੀਪ ਸਿੰਘ ਖੋਖਰ, ਸ਼੍ਰੀ ਲਵਿਸ਼ ਕੁਮਾਰ ਮੁਦਕੀ, ਸ. ਵਤਨਪ੍ਰੀਤ ਸਿੰਘ ਪਟਿਆਲਾ , ਸ. ਜਸਕਰਨ ਸਿੰਘ ਖੋਸਾ ਮੁਦਕੀ, ਸ. ਜਗਰੂਪ ਸਿੰਘ ਹਮਦਾਵਾਲਾ, ਸ. ਜੱਸਾ ਸਿੰਘ ਮਾਣੂਕੇ ਮੋਗਾ, ਸ. ਕਾਕੂ ਸਿੰਘ ਭੇਖਾ, ਸ. ਕੁਲਦੀਪ ਸਿੰਘ ਬੁੱਟਰ ਕੋਕਰੀ, ਸ. ਰਣਜੀਤ ਸਿੰਘ ਵਾਲੀਆ ਮੋਗਾ, ਸ. ਗੋਬਿੰਦ ਸਿੰਘ ਮੋਗਾ, ਸ. ਅਮਨਪ੍ਰੀਤ ਸਿੰਘ ਬਰਾੜ ਮੁਦਕੀ ਅਤੇ ਸੁਰਿੰਦਜੀਤ ਸਿੰਘ ਬਰਾੜ ਮੁਦਕੀ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਢਾਂਚਾ ਐਨ.ਆਰ.ਆਈ ਵਿੰਗ, ਆਸਟ੍ਰੇਲੀਆਂ:-
ਸ. ਅਮਰਜੀਤ ਸਿੰਘ  ਸਹੋਤਾ ਮੈਲਬਰਨ ਸਰਪ੍ਰਸਤ
ਸ. ਬੂਟਾ ਸਿੰਘ ਸਿੱਧੂ ਵਿਕਟੋਰੀਆ ਚੇਅਰਮੈਨ
ਪ੍ਰਧਾਨ :-ਸ. ਕੰਵਲਜੀਤ ਸਿੰਘ ਸਿੱਧੂ ਸਿਡਨੀ।
ਸੀਨੀਅਰ ਮੀਤ ਪ੍ਰਧਾਨ – ਸ. ਭੁਪਿੰਦਰ ਸਿੰਘ ਮਾਨੇਸ, ਸ. ਨਾਜਰ ਸਿੰਘ ਕਾਕੜਾ ਦੁਤਾਲ ਸਿਡਨੀ ਅਤੇ ਸ. ਰਾਜਮਹਿੰਦਰ ਸਿੰਘ ਮੰਡ ਸਿਡਨੀ ਦੇ ਨਾਮ ਸ਼ਾਮਲ ਹਨ।
ਜਨਰਲ ਸਕੱਤਰ:-  ਸ.ਅਰਵਿੰਦਰਪਾਲ ਸਿੰਘ ਰੰਧਾਵਾ ਵਿਕਟੋਰੀਆ ।
ਖਜ਼ਾਨਚੀ- ਸ. ਸੁਖਬੀਰ ਸਿੰਘ ਗਰੇਵਾਲ ਚੈਂਬਲ ਟਾਊਨ
ਮੀਡੀਆ ਸਕੱਤਰ :- ਸ. ਰਵਿੰਦਰ ਸਿੰਘ ਲੋਪੋਂ ਵਿਕਟੋਰੀਆ
ਜਥੇਬੰਦਕ ਸਕੱਤਰ :- ਸ. ਹਰਿੰਦਰ ਸਿੰਘ ਮਾਨ , ਸ. ਬਚਿੱਤਰ ਸਿੰਘ ਬਲਾਚੋਰ, ਸ. ਰਾਜਨਪ੍ਰੀਤ ਸਿੰਘ ਮੈਲਬਰਨ ਅਤੇ  ਸ. ਓਕਾਂਰਪ੍ਰੀਤ ਸਿੰਘ ਸਿਡਨੀ ਦੇ ਨਾਮ ਸ਼ਾਮਲ ਹਨ।
ਮੈਂਬਰ ਵਰਕਿੰਗ ਕਮੇਟੀ:- ਸ. ਅਮ੍ਰਿਤਪਾਲ ਸਿੰਘ ਸਿਡਨੀ, ਸ. ਅਮਨਦੀਪ ਸਿੰਘ ਬਲਾਚੌਰ ਅਤੇ ਸ. ਕਮਲਦੀਪ ਸਿੰਘ ਕੈਮਬੇਕਾ ਦੇ ਨਾਮ ਸ਼ਾਮਲ ਹਨ।

LEAVE A REPLY