1ਬਿਜਨੌਰ : ਦੇਸ਼ ਦੇ ਜ਼ਿਲੇ ਬਿਜਨੌਰ ‘ਚ ਦੋ ਬਦਮਾਸ਼ਾਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੇ ਡਿਪਟੀ ਐੱਸ. ਪੀ. ਤੰਜਿਲ ਅਹਿਮਦ (45) ਅਤੇ ਉਸ ਦੀ ਪਤਨੀ ‘ਤੇ ਗੋਲੀਆਂ ਚਲਾਈਆਂ, ਜਿਸ ‘ਚ ਅਫਸਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ।
ਦੱਸਣਯੋਗ ਹੈ ਕਿ ਅਹਿਮਦ ਪਠਾਨਕੋਟ ਹਮਲੇ ਦੀ ਜਾਂਚ ਟੀਮ ਦੇ ਮੈਂਬਰ ਸਨ। ਐੱਨ. ਆਈ. ਏ. ਨੇ ਇਸ ਨੂੰ ਇੱਕ ਗੰਭੀਰ ਘਟਨਾ ਦੱਸਿਆ ਹੈ। ਇਸ ਘਟਨਾ ਦੀ ਜਾਂਚ ਲਈ ਲਖਨਊ ਤੋਂ ਡੀ. ਆਈ. ਜੀ. ਦੀ ਅਗਵਾਈ ‘ਚ ਇੱਕ ਟੀਮ ਪਹੁੰਚ ਗਈ ਹੈ। ਇਸ ਦੇ ਨਾਲ ਹੀ ਏ. ਟੀ. ਐੱਸ. ਦੇ ਆਈ. ਜੀ. ਅਤੇ ਡੀ. ਆਈ. ਜੀ. ਵੀ ਮੌਕੇ ‘ਤੇ ਪਹੁੰਚ ਚੁੱਕੇ ਹਨ।
ਸੂਚਨਾ ਮੁਤਾਬਕ ਤੰਜਿਲ ਅਹਿਮਦ ਆਪਣੀ ਪਤਨੀ ਨਾਲ ਸਹਿਸਪੁਰ ‘ਚੋਂ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਕਿ ਰਸਤੇ ‘ਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਦੱਸਣਯੋਗ ਹੈ ਕਿ ਅਫਸਰ ਦੀ ਪਤਨੀ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅਹਿਮਦ ਪੰਜ ਸਾਲ ਤੋਂ ਐੱਨ. ਆਈ. ਏ. ਲਈ ਕੰਮ ਕਰ ਰਹੇ ਸਨ।

LEAVE A REPLY