3ਬਠਿੰਡਾ : ਵਿਸਾਖੀ ਰੈਲੀ ਨੂੰ ਕਾਮਯਾਬ ਬਨਾਉਣ ਲਈ ਅਕਾਲੀ ਦਲ ਵਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਜਿਸ ਦੀ ਇਕ ਮਿਸਾਲ ਬਠਿੰਡਾ ਵਿਚ ਸੁਖਬੀਰ ਬਾਦਲ ਦੀ ਵਰਕਰਾਂ ਨਾਲ ਕੀਤੀ ਬੈਠਕ ਵਿਚ ਦੇਖਣ ਨੂੰ ਮਿਲੀ। ਬਠਿੰਡਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਨੂੰ ਅਜੀਬ ਫੁਰਮਾਨ ਜਾਰੀ ਕੀਤਾ ਹੈ। ਸੁਖਬੀਰ ਨੇ ਵਰਕਰਾਂ ਨੂੰ ਵਿਸਾਖੀ ‘ਤੇ ਪਹਿਲਾਂ ਰੈਲੀ ਅਤੇ ਫਿਰ ਮੱਥਾ ਟੇਕਣ ਲਈ ਕਿਹਾ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਰੈਲੀ ਵਿਚ ਘੱਟ ਭੀੜ ਹੋਣ ਤੋਂ ਬਾਅਦ ਸੁਖਬੀਰ ਸਾਰੀ ਕਸਰ ਇਸ ਵਾਲ ਵਿਸਾਖੀ ‘ਚ ਪੂਰੀ ਕਰਨ ਦੀ ਤਾਕ ਵਿਚ ਹਨ।

LEAVE A REPLY