2ਨਵੀਂ ਦਿੱਲੀ :  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦੱਸਿਆ ਕਿ ਸੀਰੀਆ ਨੇ ਗ੍ਰਿਫਤਾਰ ਕੀਤੇ ਚਾਰ ਭਾਰਤੀ ਨਾਗਰਿਕਾਂ ਨੂੰ ਮੁਕਤ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ ਕਾਨੂੰਨੀ ਦਸਤਾਵੇਜ਼ਾਂ ਦੇ ਬਿਨਾਂ ਸੀਰੀਆ ਵਿਚ ਦਾਖਲ ਹੋਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ‘ਤੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਿਚ ਸ਼ਾਮਲ ਹੋਣ ਦਾ ਸ਼ੱਕ ਸੀ। ਹਾਲਾਂਕਿ ਭਾਰਤ ਸਰਕਾਰ ਨੇ ਪਹਿਲਾ ਹੀ ਇਸ ਤਰ੍ਹਾਂ ਦੇ ਖਦਸ਼ੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ। ਸੁਸ਼ਮਾ ਨੇ ਸੀਰੀਆ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਉੱਥੇ ਸਰਕਾਰ ਨੂੰ ਇਸ ਲਈ ਧੰਨਵਾਦ ਵੀ ਕਿਹਾ ਹੈ।
ਵਿਦੇਸ਼ ਮੰਤਰੀ ਨੇ ਟਵੀਟ ਕਰ ਕਿਹਾ ਕਿ ਸੀਰੀਆ ਦੇ ਉਪ ਪ੍ਰਧਾਨ ਮੰਤਰੀ ਵਾਦਿਲ ਅਲ ਮੋਲੇਮ ਨੇ ਭਾਰਤ ਦੌਰੇ ਦੇ ਸਮੇਂ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਕੀਤੇ ਭਾਰਤੀਆਂ ਵਿਚ ਸਰਬਜੀਤ ਸਿੰਘ, ਅਰੁਣ ਕੁਮਾਰ ਸੈਣੀ, ਕੁਲਦੀਪ ਸਿੰਘ ਅਤੇ ਜੋਗਾ ਸਿੰਘ ਸ਼ਾਮਲ ਹਨ।

LEAVE A REPLY