4ਲਖਨਊ :  ਉੱਤਰ ਪ੍ਰਦੇਸ਼ ਦੇ ਪੀਲੀਭੀਤ ‘ਚ 25 ਸਾਲ ਪਹਿਲਾਂ 10 ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਦੱਸ ਕੇ ਮਾਰ ਦੇਣ ਦੇ ਦੋਸ਼ ਵਿਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਕੱਲ ਯਾਨੀ ਕਿ ਸੋਮਵਾਰ ਨੂੰ 47 ਪੁਲਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਏਗੀ। ਅਦਾਲਤ ਨੇ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਬੀਤੀ ਇਕ ਅਪ੍ਰੈਲ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ ਨੇ ਇਨ੍ਹਾਂ ਪੁਲਸ ਕਰਮੀਆਂ ਨੂੰ 4 ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ, ਇਸ ਲਈ ਇਨ੍ਹਾਂ ਨੂੰ ਕੱਲ ਸਜ਼ਾ ਸੁਣਾਈ ਜਾਵੇਗੀ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਲੱਲੂ ਸਿੰਘ ਨੇ ਦੋਹਾਂ ਪੱਥਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਣਾਇਆ ਸੀ।
ਦੱਸਣ ਯੋਗ ਹੈ ਕਿ ਪੀਲੀਭੀਤ ‘ਚ 25 ਸਾਲ ਪਹਿਲਾਂ ਯਾਨੀ ਕਿ 12 ਜੁਲਾਈ 1991 ਨੂੰ 25 ਤੀਰਥ ਯਾਤਰੀਆਂ ਨਾਲ ਭਰੀ ਬੱਸ ‘ਚੋਂ 10 ਸਿੱਖ ਤੀਰਥ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਨੂੰ ਅੱਤਵਾਦੀ ਦੱਸਦੇ ਹੋਏ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ ਸੀ। ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ ਸਿੱਧ ਕਰਾਰ ਦਿੰਦੇ ਹੋਏ ਹਾਜ਼ਰ 20 ਦੋਸ਼ੀਆਂ ਨੂੰ ਨਿਆਇਕ ਹਿਰਾਸਤ ‘ਚ ਲੈ ਕੇ ਤੁਰੰਤ ਜੇਲ ਭੇਜ ਦਿੱਤਾ ਸੀ ਅਤੇ ਬਾਕੀ ਦੇ 27 ਦੋਸ਼ੀਆਂ ਵਿਰੁੱਧ ਵਾਰੰਟ ਜਾਰੀ ਕਰਦੇ ਹੋਏ ਉਨ੍ਹਾਂ ਨੂੰ 4 ਅਪ੍ਰੈਲ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਵਿਚ ਕੁੱਲ 57 ਦੋਸ਼ੀ ਸਨ। ਮੁਕੱਦਮੇ ਦੌਰਾਨ 10 ਦੀ ਮੌਤ ਹੋ ਗਈ ਹੈ।

LEAVE A REPLY