navjot21ਹੁਣ ਉਹ ਅਕਾਲੀ ਦਲ ਵੱਲ ਧਿਆਨ ਨਹੀਂ ਦੇਣਗੇ
ਸੀਨੀਅਰ ਲੀਡਰਸ਼ਿਪ ਕਰਵਾਏਗੀ ਮਸਲੇ ਹੱਲ
ਅੰਮ੍ਰਿਤਸਰ : ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ  ਜਦੋਂ ਮੈਨੂੰ ਤੰਗ ਕੀਤਾ ਜਾਵੇਗਾ ਤਾਂ ਮੈਂ ਆਵਾਜ਼ ਉਠਾਵਾਂਗੀ। ਸਰਕਾਰ ਮੇਰੇ ਹਲਕੇ ਦੇ ਵਿਕਾਸ ਕੰਮਾਂ ਦੇ ਟੈਂਡਰ ਰੋਕਦੀ ਸੀ ਤੇ ਸੁਖਬੀਰ ਬਾਦਲ ਕਹਿੰਦੇ ਹਨ, ਉਹ ਨਵਜੋਤ ਕੌਰ ਸਿੱਧੂ ਨੂੰ ਚੋਣ ਹਰਾਉਣਗੇ।” ਇਹ ਗੱਲ ਨਵਜੋਤ ਕੌਰ ਸਿੱਧੂ ਨੇ ਦਿੱਲੀ ਤੋਂ ਪਰਤਣ ਮਗਰੋਂ ਕਹੀ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇੰਨੇ ਵੱਡੇ ਅਹੁਦੇ ‘ਤੇ ਬੈਠ ਕੇ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਿ ਹੁਣ ਉਹ ਅਕਾਲੀ ਦਲ ਖ਼ਿਲਾਫ ਕੋਈ ਬਿਆਨ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਦੇ ਪਤੀ ਤੇ ਪਾਰਟੀ ਦੇ ਸੀਨੀਅਰ ਨੇਤਾਵਾ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਆਪ ਹੱਲ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ 1 ਅਪ੍ਰੈਲ ਨੂੰ ਆਪਣੇ ਫੇਸਬੁਕ ਪੇਜ ‘ਤੇ ਸਟੇਟਸ ਪਾ ਕੇ ਭਾਜਪਾ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਦੇ ਸੀਨੀਅਰ ਆਗੂ ਰਾਮ ਲਾਲ ਨੇ ਦਿੱਲੀ ਬੁਲਾਇਆ ਸੀ। ਕੇਂਦਰੀ ਨੇਤਾਵਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪੰਜਾਬ ਸਰਕਾਰ ਜਾਂ ਅਕਾਲੀ ਦਲ ਨਾਲ ਕੋਈ ਵੀ ਨਾਰਾਜ਼ਗੀ ਹੈ ਤਾਂ ਉਹ ਆਪ ਇਸ ਨੂੰ ਦੂਰ ਕਰਨਗੇ।

LEAVE A REPLY