1ਸੀਐਮ ਤੇ ਡਿਪਟੀ ਸੀਐਮ ਵੱਲੋਂ ਸ਼ੋਗ ਦਾ ਪ੍ਰਗਟਾਵਾ
ਲੁਧਿਆਣਾ/ਚੰਡੀਗੜ : ਨਾਮਧਾਰੀ ਸਮੁਦਾਅ ਦੀ ਗੁਰੂ ਮਾਤਾ ਚੰਦ ਕੌਰ ਦੀ ਦੋ ਅਣਪਛਾਣੇ ਵਿਅਕਤੀਆਂ ਨੇ ਸੋਮਵਾਰ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਲੱਗਣ ਦੇ ਉਪਰੰਤ ਉਨਾਂ ਨੂੰ ਤੁਰੰਤ ਓਪੋਲੋ ਅਸਪਤਾਲ ਲੈ ਜਾਇਆ ਗਿਆ ਮਗਰ ਉਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਹੱਤਿਆ ਦੇ ਬਾਅਦ ਸ਼ਹਿਰ ਵਿੱਚ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਜਦੋਂ ਸਤਗੁਰੁ ਮਹਾਰਾਜ ਜਗਜੀਤ ਸਿੰਘ ਦੀ ਪਤਨੀ ਗੁਰੂ ਮਾਤਾ ਚੰਦ ਕੌਰ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੀ ਤਾਂ ਉਸ ਦੌਰਾਨ ਉਥੇ ਕੋਈ ਸੁਰਖਿਆ ਕਰਮੀ ਮੌਜੂਦ ਨਹੀਂ ਸੀ। ਪਹਿਲੇ ਉਥੇ ਮੱਥਾ ਟੇਕਣ ਆਏ ਵਿਅਕਤੀਆਂ ਨੇ ਉਨਾਂ ਨੂੰ ਪ੍ਰਣਾਮ ਕੀਤਾ ਤੇ ਫਿਰ ਧੜਾਧੜ ਗੋਲੀਆਂ ਦੀ ਬੌਛਾਂਰਾ ਕਰ ਮੋਟਰਸਾਈਕਲ ‘ਤੇ ਸਵਾਰ ਹੋ ਫਰਾਰ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਸਾਰਾ ਹੱਤਿਆਕਾਰ ਗੁਰੂ ਗੱਦੀ ਸਬੰਧੀ ਮੰਨਿਆ ਜਾ ਰਿਹਾ ਹੈ ਕਿਉਂਕਿ ਸਤਗੁਰੂ ਜਗਜੀਤ ਸਿੰਘ ਦੇ ਨਿਧਨ ਦੇ ਬਾਅਦ ਠਾਕੁਰ ਉਦੈ ਸਿੰਘ ਨੂੰ ਗੱਦੀ ਸੌਂਪੇ ਜਾਣ ਦਾ ਕੁਝ ਲੋਕ ਵਿਰੋਧ ਕਰ ਰਹੇ ਸਨ। ਭਾਰਤ ਵਿਚ ਕਈ ਪ੍ਰੋਗਰਾਮਾਂ ਵਿੱਚ ਠਾਕੁਰ ਉਦੈ ਦਾ ਪਬਲਿਕਲੀ ਵਿਰੋਧ ਵੀ ਹੋਇਆ ਸੀ।  ਚੰਦ ਕੌਰ ਦੀ ਇਸ ਤਰਾਂ ਦੇ ਅਕਾਲ ਚਲਾਣੇ ਹੋਈ ਮੌਤ ਪ੍ਰਤੀ ਪੰਜਾਬ ਦੇ ਸੀਅਮੈ ਤੇ ਡਿਪਟੀ ਸੀਐਮ ਨੇ ਸ਼ੋਗ ਪ੍ਰਗਟ ਕੀਤਾ। ਡਿਪਟੀ ਸੀਐਮ ਸੁਖਬੀਰ ਬਾਦਲ ਨੇ ਪੰਜਾਬ ਡੀਜੀਪੀ ਨੂੰ ਇਸ ਕੇਸ ਪ੍ਰਤੀ ਛੇਤੀ ਕਾਰਵਾਈ ਕਰਨ ਦੇ ਅਦੇਸ਼ ਦਿੱਤੇ ਹਨ ਕਿ ਕਾਤਲਾਂ ਨੂੰ ਜਲਦ ਫੜਿਆ ਜਾਵੇ ਤੇ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਬਾਦਲ ਨੇ ਕਿਹਾ ਕਿ ਮਾਤਾ ਚੰਤ ਕੌਰ ਦਾ ਪੂਰਾ ਜੀਵਨ ਸਾਦਗੀ ਭਰਿਆ ਤੇ ਧਾਰਮਿਕ ਭਾਵਨਾ ਨਾਲ ਅੋਤਪ੍ਰੋਤ ਸੀ ਤੇ ਉਨਾਂ ਦੇ ਮਾਰਗਦਰਸ਼ਨਾਂ ਹੇਠ ਕਈ ਜੀਵਨ ਨੂੰ ਸੱਚੀ ਰਾਹ ਦਿਖਾਈ ਗਈ।

LEAVE A REPLY