M_Id_421961_Ramdevਭੜਕਾਊ ਭਾਸ਼ਣ ਦੇ ਮਾਮਲੇ ‘ਚ ਹੋਈ ਸ਼ਿਕਾਇਤ ਦਰਜ
ਰੋਹਤਕ : ਯੋਗ ਗੁਰੂ ਰਾਮਦੇਵ ਦੇਵ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ ਦੀ ਅਗਵਾਈ ਵਿਚ ਇੱਕ ਸੋਸ਼ਲ ਮੈਂਬਰਾਂ ਦੇ ਵਫਦ ਨੇ ਰੋਹਤਕ ਪੁਲਿਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੱਲ੍ਹ ਰਾਮਦੇਵ ਨੇ ਰੋਹਤਕ ਵਿਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ “ਕਾਨੂੰਨ ਨੇ ਸਾਡੇ ਹੱਥ ਬੰਨ੍ਹ ਰੱਖੇ ਹਨ, ੩ਨਹੀਂ ਤਾਂ ਅਸੀਂ ਹਜ਼ਾਰਾਂ ਸਿਰ ਵੱਢ ਸਕਦੇ ਹਾਂ।” ਰਾਮਦੇਵ ਨੇ ਇਹ ਭੜਕਾਊ ਬਿਆਨ ਭਾਰਤ ਮਾਤਾ ਦੀ ਜੈ ਕਹਿਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ‘ਤੇ ਦਿੱਤਾ ਸੀ।
ਰਾਮਦੇਵ ਖਿਲਾਫ ਦਰਜ ਕਰਾਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਯੋਗ ਗੁਰੂ ਨੇ ਰੋਹਤਕ ‘ਚ ਹੋ ਰਹੇ ਸਦਭਾਵਨਾ ਸੰਮੇਲਨ ਵਿਚ ਨਫਰਤ ਭਰਿਆ ਭਾਸ਼ਣ ਦਿੱਤਾ ਹੈ। ਰਾਮਦੇਵ ਦੇ ਬਿਆਨ “ਕਾਰਨ ਸਮਾਜ ਵਿਚ ਵੱਡੀ ਦਰਾਰ ਪੈਦਾ ਹੋ ਸਕਦੀ ਹੈ।

LEAVE A REPLY